ਮੁਕੇਰੀਆਂ ( ਇੰਦਰਜੀਤ ਮਹਿਰਾ ) ਸੀਨੀਅਰ ਪੁਲਿਸ ਅਫ਼ਸਰਾ ਦੀਆਂ ਹਦਾਇਤਾਂ ਤੇ ਇੰਨਬਿੰਨ ਪਾਲਨਾ ਕਰਦੇ ਹੋਏ ਮੁਕੇਰੀਆਂ ਪੁਲਿਸ ਵਲੌਂ ਪੰਜਾਬ ਸਰਕਾਰ ਦੀ ਅਥਾਹ ਕੌਸ਼ਿਸ ਨੂੰ ਸਫ਼ਲ ਕਰਨ ਤੇ ਪੰਜਾਬ ਨੂੰ ਨੱਸ਼ਾ ਮੁਕਤ ਲਈ ਮੁਕੇਰੀਆਂ ਪੁਲਿਸ ਪਾਰਟੀ ਡੀ. ਐਸ. ਪੀ ਕੁਲਵਿੰਦਰ ਸਿੰਘ ਵਿਰਕ ਦੀ ਕਮਾਨ ਹੇਠ ਮੁਕੇਰੀਆਂ ਨੂੰ ਨੱਸ਼ਾ ਮੁਕਤ ਕਰਨ ਲਈ ਤਨ – ਮਨੋ ਡਿਊਟੀ ਨੂੰ ਬੇਖੂਬੀ ਨਿਭਾਉਂਦੇ ਹੋਏ ਨੱਸ਼ਾ ਤੱਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਡੀ. ਐਸ. ਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਤੇ ਐਸ. ਆਈ ਜੋਗਿੰਦਰ ਸਿੰਘ ਥਾਣਾ ਮੁੱਖੀ ਮੁਕੇਰੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਗੁਪਤ ਸੂਚਨਾ ਦੇ ਆਧਾਰ ਤੇ ਮਿਤੀ 06.12.2023 ਨੂੰ ਏ.ਐਸ.ਆਈ ਸੁਖਦੇਵ ਸਿੰਘ ਵਲੋਂ ਸਮੇਤ ਸਾਥੀ ਕਰਮਚਾਰੀਆ ਦੇ ਪਿੰਡ ਘਸੀਟਪੁਰ ਨਜਦੀਕ ਰੀਨਾ ਕੁਮਾਰੀ ਪਤਨੀ ਗੁਰਭਜਨ ਕੁਮਾਰ ਵਾਸੀ ਬਰੋਟਾ ਥਾਣਾ ਇੰਦੋਰਾ ਜਿਲਾ ਕਾਂਗੜਾ ਹਿਮਾਚਲ ਪ੍ਰਦੇਸ਼ ਨੂੰ 110 ਗ੍ਰਾਮ ਨਸੀਲਾ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜੋ ਆਰੋਪੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਹੋਰ ਜਾਣਕਾਰੀ ਦਿੰਦਿਆਂ ਐਸ. ਆਈ ਜੋਗਿੰਦਰ ਸਿੰਘ ਥਾਣਾ ਮੁੱਖੀ ਮੁਕੇਰੀਆਂ ਨੇ ਦੱਸਿਆ ਕਿ ਅਰੋਪਣ ਰੀਨਾ ਕੁਮਾਰੀ ਉਪਰ ਪਹਿਲਾਂ ਵੀ ਮੁੱਕਦਮੇ ਦਰਜ਼ ਹਨ |







