HomeBreaking NEWS18 ਜਨਵਰੀ 2024 ਨੂੰ ਟ੍ਰਾਸਪੋਰਟ ਮੰਤਰੀ ਦੀ ਰਿਹਾਇਸ਼ ਪੱਟੀ ਵਿਖੇ ਵਿਸ਼ਾਲ ਧਰਨੇ...

18 ਜਨਵਰੀ 2024 ਨੂੰ ਟ੍ਰਾਸਪੋਰਟ ਮੰਤਰੀ ਦੀ ਰਿਹਾਇਸ਼ ਪੱਟੀ ਵਿਖੇ ਵਿਸ਼ਾਲ ਧਰਨੇ ਦੀ ਤਿਆਰੀ

Spread the News

9, ਜਨਵਰੀ, ਡੀਡੀ ਨਿਊਜ਼ ਪੇਪਰ।

ਪੰਜਾਬ ਗੋਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਸੂਬਾਈ ਮੀਟਿੰਗ ਵਿੱਚ 18 ਜਨਵਰੀ 2024 ਨੂੰ ਟ੍ਰਾਸਪੋਰਟ ਮੰਤਰੀ ਦੀ ਰਿਹਾਇਸ਼ ਪੱਟੀ ਵਿਖੇ ਵਿਸ਼ਾਲ ਧਰਨੇ ਦੀ ਤਿਆਰੀ ਕਾਮਰੇਡ ਸੁਰਜੀਤ ਸਿੰਘ ਬਟਾਲਾ ਦੀ ਪ੍ਰਧਾਨਗੀ ਹੇਠ ਜਲੰਧਰ ਕਾਮਰੇਡ ਜਸਵੰਤ ਸਿੰਘ ਸਮਰਾ ਹਾਲ ਵਿੱਚ ਹੋਈ। ਮੀਟਿੰਗ ਬਾਰੇ ਜਥੇਬੰਦੀ ਦੇ,ਸਰਪਰਸਤ ਕਾਮਰੇਡ ਗੁਰਦੀਪ ਸਿੰਘ ਸੈਂਡੀ, ਜਗਦੀਸ਼ ਸਿੰਘ ਚਾਹਲ, ਗੁਰਜੰਟ ਸਿੰਘ ਕੋਕਰੀ, ਅਤੇ ਅਵਤਾਰ ਸਿੰਘ,ਤਾਰੀ ਨੇ ਦੱਸਿਆ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਸਦਕਾ ਮਹਿਕਮਾ ਤਾਲਾ ਲੱਗਣ ਦੀ ਕਗਾਰ ਤੇ ਪਹੁੰਚ ਚੁੱਕਾ ਹੈ। ਵੋਟਾਂ ਦੀ ਰਾਜਨੀਤੀ ਤਹਿਤ ਫਰੀ ਸਫਰ ਸਹੂਲਤਾਂ ਉਤੇ ਆਏ ਦਿਨ ਰੈਲੀਆਂ ਸਦਕਾ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਤਾਂ ਰੈਲੀਆਂ ਦਾ ਹੀ ਸਿੰਗਾਰ ਬਣ ਕੇ ਰਹਿ ਗਈਓਂ ਹਨ ਅਤੇ,ਪ੍ਰਾਈਵੇਟ ਟ੍ਰਾਸਪੋਰਟਰਾਂ ਦੀ ਖੂਬ ਚਾਂਦੀ ਹੈ ਅਤੇ ਆਮ ਲੋਕਾਂ ਵਿਸ਼ੇਸ਼ ਕਰਕੇ ਔਰਤਾਂ ਅਤੇ ਵਿਦਿਆਰਥੀਆਂ ਦੀ ਖੂਬਖਜਲ ਖੁਆਰੀ ਹੋ ਰਹੀ ਹੈ। ਸਰਕਾਰ ਨੀਤੀ ਦੇ ਉਪਰ ਤਾਂ ਰੈਲੀਆਂ ਵਿਚ ਗਈਆਂ ਬੱਸਾਂ ਦੇ ਪੈਸੇ ਮਹਿਕਮੇ ਨੂੰ ਦੇਣਦਾ ਦਾਅਵਾ ਕਰਦੀ ਹੈ ਪਰ ਅਜੇ ਤੱਕ ਇਕ ਧੇਲਾ ਵੀ ਰੋਡਵੇਜ ਅਤੇ ਪੀ ਆਰ ਟੀ ਸੀ ਦੇ ਖਾਤੇ ਵਿੱਚ ਨਹੀਆਇਆ। ਸਰਕਾਰ ਨੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਵਾਲਵੇ ਬੱਸਾਂ ਭੇਜਣ ਦੇ ਫੈਸਲੇ ਤਹਿਤ ਦਿੱਲੀ ਏਅਰਪੋਰਟ ਅਤੇਹੋਰ ਮਹੱਤਵਪੂਰਨ ਰੂਟ ਪੂਰਨ ਤੌਰ ਤੇ ਬੰਦ ਪਏ ਹਨ। ਉਹਨਾਂ ਬੱਸਾਂ ਉਪਰ ਡੀਜਲ, ਟੂਲ ਟੈਕਸ, ਪਰਮਿਟਾਂ ਅਤੇ,ਪ੍ਰਤੀ ਸਵਾਰੀ 120 ਰੁਪੇ ਚਾਹ ਪਾਣੀ ਦਾ ਖਰਚਾ ਵੀ ਮਹਿਕਮਾਂ ਆਪਣੇ ਕੋਲੋ ਖਰਚ ਕਰ ਰਿਹਾ ਹੈ।ਆਗੂਓਂ ਨੇ ਦੱਸਿਆਂ ਕਿ ਸਰਕਾਰ ਵੱਲੋ ਮਹਿਕਮੇ ਦੀ ਮੁੱਖ ਜਿੰਮੇਵਾਰੀ ਵੀ ਇਕ ਮੈਡਮ ਡਾਇਰੈਕਟਰ ਨੂੰ

ਦਿੱਤੀ ਗਈ ਹੈ ਜੋ ਮਹਿਕਮੇ ਪ੍ਰਤੀ ਨਾ-ਤਜਰਬੇਕਾਰ ਅਤੇ ਅੜੀਅਲ ਸੁਬਾਓ ਦੀ ਮਾਲ ਹੈ ਜਿਸਦੇ ਚਲਦਿਆਂ ਰੋਡਵੇਜ,ਦੇ ਰਿਜਲਟ ਸਾਡੇ ਬਰਾਬਰ ਤੇ ਚੱਲ ਰਹੀ ਪੀ ਆਰ ਟੀ ਸੀ ਨਾਲੇ ਕਈ ਗੁਣਾਂ ਮਾੜ ਹਨ। ਜਿਸ ਕਰਕੇ ਮਹਿਕਮਾਂ,ਆਏ ਦਿਨ ਘਾਟੇ ਦੀਆਂ ਬੁਲੰਦੀਆਂ ਛੋਹ ਰਿਹਾ ਹੈ। ਇਸ ਮਾੜੇ ਪ੍ਰਬੰਧ ਦੇ ਖਿਲਾਫ ਐਕਸ਼ਨ ਕਮੇਟੀ ਨੇ ਵੀ ਜਲੰਧਰ,ਵਿੱਚ ਰੈਲੀ ਕੀਤੀ ਪਰ ਕੋਈ ਵੀ ਜਥੇਬੰਦੀਆਂ ਨਾਲ ਮੀਟਿੰਗ ਕਰਨ ਦੀ ਲੋੜ ਨਹੀ ਸਮਝੀ। ਮੀਟਿੰਗ ਵਿੱਚ ਫੈਸਲਾਕੀਤਾ ਗਿਆ ਕਿ 18 ਜਨਵਰੀ 2024 ਨੂੰ ਟ੍ਰਾਸਪੋਰਟ ਮੰਤਰੀ ਦੀ ਰਿਹਾਇਸ਼ ਪੱਟੀ ਵਿਖੇ ਵਿਸ਼ਾਲ ਧਰਨੇ ਨੂੰ,ਕਾਮਯਾਬ ਕਰਨ ਲਈ ਪੰਜਾਬ ਗੋਰਮਿੰਟ ਟ੍ਰਾਸਪੋਰਟ ਵਰਕਰਜ਼ ਯੂਨੀਅਨ ਦੇ 18 ਡਿਪੂਆਂ ਦੇ ਵਰਕਰ ਅਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਵਹੀਰਾ ਘੱਤ ਕੇ ਇਸ ਧਰਨੇ ਨੂੰ ਕਾਮਣਾਬ ਕਰਨਗੇ ਤਾਂ ਕਿ ਇਸ ਪਬਲਿਕ ਅਦਾਰੇ ਨੂੰ ਬਣਾਉਣਲਈ ਕੁੰਭ ਕਰਨੀ ਸੁੱਤੀ ਪਈ ਸਰਕਾਰ ਨੂੰ ਜਗਾ ਸਕੀਏ। ਅੱਜ ਦੀ ਮੀਟਿੰਗ ਵਿੱਚੋਂ 18 ਡਿਪੂਆਂ ਦੇ ਪ੍ਰਧਾਨ, ਜਨਰਲ,ਸਕੱਤਰ, ਸੀਨੀਅਰ ਮੀਤ ਪ੍ਰਧਾਨ ਅਤੇ ਕੈਸ਼ੀਅਰਾਂ ਤੋਂ ਇਲਾਵਾ ਸੈਂਟਰ ਬਾਡੀ ਦੇ ਦੀਦਾਰ ਸਿੰਘ ਪੇਟੀ, ਬਿਕਰਮਜੀਤਸਿੰਘ,ਬਚਿੱਤਰ ਸਿੰਘ ਧੋਖੜ, ਸੁਰਿੰਦਰ ਸਿੰਘ ਬਰਾੜ, ਬਲਰਾਜ ਸਿੰਘ ਭੰਮੂ, ਦਵਿੰਦਰ ਕੁਮਾਰ, ਸੁਰਜੀਤ ਸਿੰਘ,ਜਲੰਧਰ, ਬਲਵਿੰਦਰ ਸਿੰਘ ਰੋਪੜ, ਕਿਰਨਦੀਪ ਸਿੰਘ ਢਿੱਲੋ, ਰਣਧੀਰ ਸਿੰਘ, ਇਕਬਾਲ ਸਿੰਘ, ਅੰਗਰੇਜ ਸਿੰਘ,ਹਰਿੰਦਰ ਸਿੰਘ ਅਤੇ ਹਰੀਸ਼ ਕੁਮਾਰ ਹਾਜਿਰ ਸਨ।ਜਗਦੀਸ਼ ਸਿੰਘ ਚਾਹਲ

Must Read

spot_img