16/ਜਨਵਰੀ , ਡੀਡੀ ਨਿਊਜ਼ਪੇਪਰ ।
ਮੇਹਟੀਆਣਾ (ਜਗਤਾਰ ਸਿੰਘ ਭੁੰਗਰਨੀ) ਅੱਜ ਪੰਜਾਬ ਪੈਨਸ਼ਨਰਜ ਯੁਨੀਅਨ ਜਿਲਾ ਜਲੰਧਰ ਬ੍ਰਾਂਚ ਦੀ ਮਹੀਨਾ ਵਾਰ ਮੀਟਿੰਗ ਹੋਈ ਜਿਸਦੀ ਪ੍ਰਧਾਨਗੀ ਸਾਥੀ ਕਿਰਪਾਲ ਸਿੰਘ ਜੌਹਲ ਨੇ ਕੀਤੀ ।ਇਸ ਮੌਕੇ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਵਿਛੜੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। । ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਭੰਗਰਨੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮੌਕੇ ਹਾਜ਼ਰ ਸਾਥੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ ਯੁਨੀਅਨ ਦੇ ਬਾਨੀ ਸਵਃ ਕਾਃ ਜਸਵੰਤ ਸਿੰਘ ਸਮਰਾ ਦੀ ਸਲਾਨਾ ਬਰਸੀ ਜੋ 27। ਫਰਵਰੀ ਨੂੰ ਸੂਬਾ ਪੱਧਰੀ ਜਲੰਧਰ ਵਿਖੇ ਮਨਾਈ ਜਾਣੀ ਹੈ ਉਸਦੀ ਤਿਆਰੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।ਇਸ ਮੌਕੇ ਕੇਂਦਰ ਤੇ ਸੂਬਾ ਸਰਕਾਰਾ ਵਰਕਰਾ ਅਤੇ ਪੈਂਸ਼ਨਰਾਂ ਦੇ ਹੱਕਾ ਨੂੰ ਕਿਵੇਂ ਖੋਰਾ ਲਗਾ ਰਹੀਆ ਹਨ , ਵਾਰੇ ਜਾਣਕਾਰੀ ਦਿੱਤੀ ਅਤੇ ਪੈਨਸ਼ਨਰ ਸਾਥੀਆਂ ਨੂੰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪਹਿਲਾ ਨਾਲੋ ਵੱਧ ਘੋਲਾਂ ਵਿੱਚ ਸਮਾਂ ਦੇੱਣ ਦੀ ਲੋੜ ਹੈ। ਪੰਜਾਬ ਸਰਕਾਰ ਵੱਲੋਂ ਵਰਕਰਾਂ ਅਤੇ ਪੈਨਸ਼ਰਾ ਦੀਆਂ ਹੱਕੀ ਮੰਗਾ ਪ੍ਰਤੀ ਟਾਲ ਮਟੋਲ ਕੀਤੀ ਜਾ ਰਹੀ ਹੈ।ਇਸ ਮੌਕੇ ਉੱਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ D A ਦੀਆਂ ਕਿਸ਼ਤਾਂ ਦਾ ਬਕਾਇਆ ਦਾ ਜਲਦ ਭੁਗਤਾਨ ਕਰੇ । ਪੇ ਕਮਿਸ਼ਨ ਦੀ ਰਿਪੋਰਟ ਦਾ ਬਣਦਾ ਬਕਾਇਆ ਦਿਤਾ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ, ਠੇਕਦਾਰੀ ਸਿਸਟਮ ਬੰਦ ਕੀਤਾ ਜਾਵੇ, ਮਹਿਕਮੇ ਅੰਦਰ ਖਾਲੀ ਪਈਆਂ ਅਸਾਮੀਆਂ ਪੱਕੇ ਤੌਰ ਤੇ ਭਰੀਆ ਜਾਣ । ਅੱਜ ਦੀ ਮੀਟਿੰਗ ਵਿਚ ਸਾਥੀ ਦਵਿੰਦਰ ਪਾਲ ਸਿੰਘ ਸੀਨੀਃਮੀਤ ਪ੍ਰਧਾਨ, ਗੁਰਜੀਤ ਸਿੰਘ ਜਨਃਸਕੱਤਰ ਪੀ ਆਰ ਜਲੰਧਰ -2, ਹਰਿੰਦਰ ਸਿੰਘ ਚੀਮਾਂ ਮੁੱਖ ਸਲਾਹਕਾਰ , ਜਥੇਬੰਦਕ ਸਕੱਤਰ ਅਵਤਾਰ ਸਿੰਘ ਤਾਰੀ ਚੇਅਰਮੈਨ ਉੱਤਮ ਚੰਦ ,ਜਨਃ ਵਿਜੇ ਸ਼ਰਮਾਂ ,ਸੰਤੋਖ ਸਿੰਘ ਕੈਸ਼ੀਅਰ ,ਸੁਭਾਸ਼ ਮੱਟੂ , ਅਵਤਾਰ ਸਿੰਘ ਵਿਰਕ ,ਗੁਰਦਿਅਲ ਸਿੰਘ ਜਲਵੇਹੜਾ, ਜਗਦੇਵ ਸਿੰਘ ਕੁਕੋਵਾਲ,ਹਰਿੰਦਰ ਸਿੰਘ ਚੀਮਾ,ਬਲਵਿੰਦਰ ਸਿੰਘ ਮੁਲਤਾਨੀ, ਗੁਰਮੁੱਖ ਸਿੰਘ ,ਮਦਨ ਲਾਲ ਚੀਮਾ, ਕੇਸ਼ਵ ਚੰਦ , ਮਦਨ ਲਾਲ ਜੀ ਨੇ ਸੰਬੋਧਨ ਵਿੱਚ ਆਪਣੀਆਂ ਮੰਗਾਂ ਲਈ ਤਿਆਰ, ਵਰ-ਤਿਆਰ ਰਹਿਣ ਦੀ ਅਪੀਲ ਕੀਤੀ ।
ਫੋਟੋ— ਮੀਟਿੰਗ ਉਪਰੰਤ ਪੈਂਨਸ਼ਨਰ ਸਾਥੀ ਨਜ਼ਰ ਆਉਂਦੇ ਹੋਏ।







