HomeGeneralਕੁੱਲ ਹਿੰਦ ਕਿਸਾਨ ਸਭਾ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਬੀਡੀਪੀਓ...

ਕੁੱਲ ਹਿੰਦ ਕਿਸਾਨ ਸਭਾ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਬੀਡੀਪੀਓ ਦਫਤਰ ਸਾਹਮਣੇ ਮਿੱਟੀ ਚੋਰਾਂ ਤੇ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈਕੇ ਲਾਇਆ ਧਰਨਾ

Spread the News

ਮੁਕੇਰੀਆ, (ਡੀਡੀ ਨਿਊਜ਼ਪੇਪਰ) 28 ਫਰਵਰੀ,ਕੁੱਲ ਹਿੰਦ ਕਿਸਾਨ ਸਭਾ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਬੀਡੀਪੀਓ ਦਫਤਰ ਸਾਹਮਣੇ ਮਿੱਟੀ ਚੋਰਾਂ ਤੇ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈਕੇ ਲਾਇਆ ਧਰਨਾ ਸੋਮ ਰਾਜ ਬਰਿਆਹਾਂ ਦੀ ਅਗਵਾਈ ਹੇਠ ਅੱਜ ਵੀ ਜਾਰੀ ਰਿਹਾ,ਜਿਸ ਵਿੱਚ ਸਭਾ ਦੇ ਸੂਬਾ ਪ੍ਰੈਸ ਸਕੱਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ।ਇਸ ਮੌਕੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਬੋਲਦਿਆਂ ਬੁਲਾਰਿਆਂ ਨੂੰ ਕਿਹਾ ਕਿ ਤਾਨਾਸ਼ਾਹੀ ਅਤੇ ਜਨਤਾ ਨੂੰ ਧੋਖੇ ਵਿਚ ਰੱਖਣ ਦੀ ਦੌੜ ਵਿਚ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚੋਂ ਕੋਈ ਵੀ ਘੱਟ ਨਹੀਂ ਹੈ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਨੇ ਸਬਸਿਡੀ ਵਧਾਉਣ ਦਾ ਰੌਲਾ ਪਾ ਕੇ 850 ਰੁਪਏ ਵਾਲੀਆਂ ਪੋਟਾਸ਼ ਖਾਦ 1700 ਰੁਪਏ ਦੀ ਕਰ ਦਿੱਤੀ ਹੈ ਅਤੇ ਜਨਤਾ ਨੂੰ ਸਹੂਲਤਾਂ ਦੇਣ ਦੇ ਸੁਪਨੇ ਦਿਖਾਉਣ ਵਾਲੀ ਆਪ ਸਰਕਾਰ ਨੇ ਨਿਸ਼ਾਨਦੇਹੀ ਦੀ ਸਰਕਾਰੀ ਫੀਸ 2000 ਰੁਪਏ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਭ੍ਰਿਸ਼ਟਾਚਾਰ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਭਿ੍ਸ਼ਟ ਬਾਂਡ ਸਿਸਟਮ ਦੀ ਵਕਾਲਤ ਕਰਦੀ ਹੈ, ਅਤੇ ਭਗਵੰਤ ਮਾਨ ਸਰਕਾਰ ਭਿ੍ਸ਼ਟਾਂ ਦੀ ਪਿੱਠ ਠੋਕ ਰਹੀ ਹੈ।

ਇਸ ਮੌਕੇ ਯਸ਼ਪਾਲ ਸਿੰਘ, ਨਿਸ਼ਾਨ ਸਿੰਘ, ਵਿਜੇ ਸਿੰਘ ਪੋਤਾ, ਅਸ਼ਵਨੀ ਕੁਮਾਰ, ਜਸਵੰਤ ਸਿੰਘ, ਰਾਜ ਕੁਮਾਰ, ਜੋਗ ਰਾਜ, ਸੁਰਿੰਦਰ ਤੋਂ ਇਲਾਵਾ ਵੱਡੀ ਗਿਣਤੀ ਲੋਕ ਹਾਜ਼ਰ ਸਨ।

Must Read

spot_img