HomeAmritsar Cityਭਾਜਪਾ ਓਬੀਸੀ ਮੋਰਚਾ ਦੀ ਵਿਸ਼ਾਲ ਮੋਟਰਸਾਈਕਲ ਰੈਲੀ ਆਮ ਆਦਮੀ ਪਾਰਟੀ ਦੇ ਨੇਤਾਵਾਂ...

ਭਾਜਪਾ ਓਬੀਸੀ ਮੋਰਚਾ ਦੀ ਵਿਸ਼ਾਲ ਮੋਟਰਸਾਈਕਲ ਰੈਲੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਪਾਈਆਂ ਭਾਜੜਾਂ

Spread the News

ਅੰਮ੍ਰਿਤਸਰ:15/ਮਾਰਚ ਜੀਵਨ ਸ਼ਰਮਾਂ /ਵਿਕਰਮਜੀਤ ਸਿੰਘ

ਭਾਜਪਾ ਓਬੀਸੀ ਮੋਰਚਾ ਪੰਜਾਬ ਵੱਲੋਂ ਪੰਜਾਬ ਵਿੱਚ ਵਿਗੜੀ ਹੋਈ ਕਾਨੂੰਨ ਵਿਵਸਥਾ ਅਤੇ ਪੰਜਾਬ ਵਾਸੀਆਂ ਦੇ ਦਿਲਾਂ ਵਿੱਚ ਪਾਏ ਜਾਣ ਵਾਲੇ ਡਰ ਨੂੰ ਦੇਖਦਿਆਂ ਸੁੱਤੀ ਹੋਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਜਗਾਉਣ ਲਈ ਵਿਸ਼ਾਲ ਮੋਟਰਸਾਈਕਲ ਰੈਲੀ ਕਰਦਿਆਂ ਸਰਕਾਰ ਦੇ ਕਾਲੇ ਕਾਰਨਾਮਿਆਂ ਨੂੰ ਲੈ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਭਾਜਪਾ ਓਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਅਗਵਾਈ ਵਿੱਚ ਵਿਸ਼ਾਲ ਮੋਟਰਸਾਈਕਲ ਰੈਲੀ ਹਾਲ ਗੇਟ ਤੋਂ ਰਵਾਨਾ ਹੋ ਕੇ ਹਾਥੀ ਗੇਟ ਲੋਹਗੜ ਗੇਟ ਖਜ਼ਾਨਾ ਗੇਟ ਗੇਟ ਹਕੀਮਾਂ ਤੋਂ ਚਲਦਿਆਂ ਚਾਟੀਵਿੰਡ ਗੇਟ ਦੇ ਕਰੀਬ ਬੁਲਾਰੀਆ ਪਾਰਕ ਦੇ ਬਾਹਰਵਾਲ ਪਹੁੰਚੀ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖਿਲਾਫ ਨਾਰੇਬਾਜ਼ੀ ਕਰਦਿਆਂ ਪਿੱਟ ਸਿਆਪਾ ਕੀਤਾ ਗਿਆ ਅਤੇ ਬਦਹਾਲ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਪੁਤਲਾ ਵੀ ਫੂਕਿਆ ਗਿਆ। ਮੋਟਰਸਾਈਕਲ ਰੈਲੀ ਦੇ ਦੌਰਾਨ ਭਾਜਪਾ ਓਬੀਸੀ ਮੋਰਚਾ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਅਰਵਿੰਦਰ ਵੜੈਚ,ਸੀਨੀਅਰ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ,ਰਕੇਸ਼ ਗਿੱਲ,ਗੁਰਪ੍ਰਤਾਪ ਸਿੰਘ ਟਿੱਕਾ,ਅਜੇਬੀਰ ਸਿੰਘ ਰੰਧਾਵਾ,ਮੁੱਖਵਿੰਦਰ ਸਿੰਘ, ਚੰਦਰਸ਼ੇਖਰ,ਮਾਨਵ ਤਨੇਜਾ, ਰਜੀਵ ਕੁਮਾਰ ਡਿੰਪੀ,ਗੋਰਵ ਗਿੱਲ,ਡਾ.ਰਾਮ ਚਾਵਲਾ, ਨਰਿੰਦਰ ਸੇ਼ਖਰ ਲੁਥਰਾ, ਹਰਜਿੰਦਰ ਸਿੰਘ ਰਾਜਾ ਨੇ ਵੀ ਵੱਧ ਚੜ ਕੇ ਹਿੱਸਾ ਲਿਆ। ਉਨ੍ਹਾਂ ਨੇ ਭਾਜਪਾ ਦੀਆਂ ਲੋਕ ਹਤੈਸ਼ੀ ਅਤੇ ਵਿਰੋਧੀ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਸਬੰਧੀ ਪੱਤਰਕਾਰਾਂ ਨਾਲ ਚਰਚਾ ਕਰਦਿਆਂ ਪੰਜਾਬ ਵਾਸੀਆਂ ਨੂੰ ਭਾਜਪਾ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ। ਮੋਟਰਸਾਈਕਲ ਰੈਲੀ ਵਿੱਚ ਓਬੀਸੀ ਭਾਈਚਾਰੇ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਦੇ ਠਾਠਾ ਮਾਰਦੇ ਇਕੱਠ ਦਾ ਜੋਸ਼ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਹਾਂ ਹਿਲਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ, ਅਤੇ ਵਿਸ਼ਾਲ ਮੋਟਰਸਾਈਕਲ ਰੈਲੀ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਭਾਜੜਾ ਚਿਹਰਿਆਂ ਤੋਂ ਰੰਗ ਉਡਾਏ।

 

ਭਾਜਪਾ ਓਬੀਸੀ ਮੋਰਚਾ ਦੇ ਪੰਜਾਬ ਪ੍ਰਧਾਨ ਬੋਨੀ ਅਜਨਾਲਾ ਨੇ ਕਿਹਾ ਕਿ ਪੰਜਾਬ ਵਿੱਚ ਦਿਨੇ ਦਿਹਾੜੇ ਚ ਚੱਲਦੀ ਗੁੰਡਾਗਰਦੀ,ਕਤਲੇਆਮ, ਲੁੱਟਮਾਰ,ਗੈਂਗਸਟਰਾਂ ਦੇ ਬੋਲ ਬਾਲੇ ਦੇ ਚੱਲਦਿਆਂ ਪੰਜਾਬ ਵਾਸੀਆਂ ਦੇ ਦਿਲਾਂ ਵਿੱਚ ਦਿਨ ਬ ਦਿਨ ਡਰ ਦਾ ਮਾਹੌਲ ਵੱਧ ਰਿਹਾ ਹੈ। ਜਿਸ ਨੂੰ ਲੈ ਕੇ ਭਾਜਪਾ ਓਬੀਸੀ ਮੋਰਚਾ ਪੰਜਾਬ ਸਰਕਾਰ ਦੇ ਖਿਲਾਫ ਡਟ ਕੇ ਵਿਰੋਧ ਲਈ ਆਪਣੀ ਆਵਾਜ਼ ਬੁਲੰਦ ਕਰੇਗਾ। ਬੋਨੀ ਅਜਨਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਬਦਲਾਅ ਦੇ ਨਾਂ ਤੇ ਜੋ ਝੂਠੇ ਵਾਅਦੇ ਜਨਤਾ ਨਾਲ ਕੀਤੇ ਗਏ ਉਨ੍ਹਾਂ ਨੂੰ ਪੂਰੇ ਕਰਨ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ ਅਤੇ ਪੰਜਾਬ ਵਾਸੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ। ਅੱਜ ਪੰਜਾਬ ਦੀ ਜਨਤਾ ਭਲੀ ਭਾਂਤ ਜਾਣ ਚੁੱਕੀ ਹੈ ਕਿ ਪੰਜਾਬ ਦਾ ਭਵਿੱਖ ਭਾਰਤੀਯ ਜਨਤਾ ਪਾਰਟੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ ਅਤੇ ਆਉਣ ਵਾਲੀ ਹਰ ਚੋਣ ਵਿੱਚ ਪੰਜਾਬ ਦੇ ਲੋਕ ਭਾਜਪਾ ਦੇ ਉਮੀਦਵਾਰਾਂ ਨੂੰ ਹੀ ਭਾਰੀ ਬਹੁਮਤ ਨਾਲ ਜਿਤਾਉਣਗੇ। ਬੋਨੀ ਅਜਨਾਲਾ ਨੇ ਕਿਹਾ ਕਿ ਪੰਜਾਬ ਵਿੱਚ ਵਿਗੜੀ ਕਾਨੂੰਨ ਵਿਵਸਥਾ ਦੇ ਨਾਲ ਖਾਸ ਤੌਰ ਤੇ ਨੌਜਵਾਨ ਵਰਗ ਨਸ਼ੇ ਵਿੱਚ ਆਪਣੀਆਂ ਜ਼ਿੰਦਗੀਆਂ ਖਤਮ ਕਰ ਰਿਹਾ ਹੈ। ਪੰਜਾਬ ਵਿੱਚ ਗੈਂਗਸਟਰ, ਲੁਟੇਰਿਆਂ ਦਾ ਬੋਲਬਾਲਾ ਹੈ। ਆਮ ਜਨਤਾ ਘਰ ਵਿੱਚੋਂ ਨਿਕਲਣ ਲੱਗਿਆਂ ਵੀ ਡਰ ਰਹੀ ਹੈ। ਪਤਾ ਨਹੀਂ ਕਿਸ ਵੇਲੇ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ। ਬਜ਼ਾਰਾਂ ਤੇ ਮੁਹੱਲਿਆਂ ਵਿੱਚ ਲੁਟੇਰੇ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਕਰਕੇ ਫਰਾਰ ਹੋ ਜਾਂਦੇ ਹਨ ਜਦਕਿ ਪੰਜਾਬ ਸਰਕਾਰ ਜਨਤਾ ਦੇ ਜਿਆਦਾਤਰ ਨੇਤਾ ਲੋਕਾਂ ਨੂੰ ਸੁਰੱਖਿਆ ਦੇਣ ਦੀ ਬਜਾਏ ਦੋਹਾਂ ਹੱਥਾਂ ਨਾਲ ਆਪਣੇ ਘਰ ਭਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸਦੇ ਮੰਤਰੀ ਪੰਜਾਬ ਨੂੰ ਘੁਣ ਵਾਂਗ ਖਾ ਰਹੇ ਹਨ । ਆਮ ਆਦਮੀ ਪਾਰਟੀ ਦੇ ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਲੋਕ ਸਭਾ ਚੋਣਾਂ ਲਈ ਉਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਹੇ ਜਿਸ ਤੇ ਚਲਦਿਆਂ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਹੀ ਲੋਕ ਸਭਾ ਚੋਣਾਂ ਲਈ ਖੜੇ ਕਰਨਾ ਮੁਨਾਸਿਬ ਸਮਝਿਆ, ਪਰ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਵਿੱਚ ਲੋਕਾਂ ਨਾਲ ਕੀਤੇ ਗਏ ਝੂਠੇ ਵਾਅਦੇ ਦੇ ਚਲਦਿਆਂ ਲੋਕ ਆਪਣਾ ਗੁੱਸਾ ਲੋਕ ਸਭਾ ਵਿੱਚ ਚੋਣਾਂ ਵਿੱਚ ਕੱਢਦੇ ਹੋਏ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਹਾਰ ਦਿਖਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਸਹੂਲਤਾਂ ਦੇਣਾ ਤਾਂ ਦੂਰ ਦੀ ਗੱਲ ਉਲਟਾ ਪੰਜਾਬ ਨੂੰ ਅਰਬਾਂ ਦੇ ਕਰਜੇ ਵਿੱਚ ਡੁਬੋ ਦਿੱਤਾ ਗਿਆ ਹੈ। ਅੱਜ ਮਹਿਲਾਵਾਂ ਵੀ ਪ੍ਰਤੀ ਮਹੀਨਾ ਮਿਲਣ ਵਾਲੇ 1000 ਰੁਪਏ ਦਾ ਇੰਤਜਾਰ ਕਰ ਰਹੀਆਂ ਹਨ ਪਰ ਸਰਕਾਰ ਇਸ ਤੋਂ ਇਲਾਵਾ ਵੀ ਪੰਜਾਬ ਦੇ ਲੋਕਾਂ ਨਾਲ ਕੀਤੇ ਦਰਜਨਾਂ ਵਾਅਦਿਆਂ ਨੂੰ ਹਵਾ ਹਵਾਈ ਕਰ ਰਹੀ ਹੈ। ਬੋਨੀ ਅਜਨਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਮਿਹਨਤ ਅਤੇ ਸੂਝਬੂਝ ਦੇ ਚਲਦਿਆਂ ਇਕ ਵਾਰ ਫਿਰ ਕੇਂਦਰ ਵਿੱਚ ਭਾਜਪਾ ਦਾ ਝੰਡਾ ਹੀ ਬੁਲੰਦ ਹੋਵੇਗਾ ਕੇਂਦਰ ਸਰਕਾਰ ਤੋਂ ਆਉਣ ਵਾਲੇ ਫੰਡ,ਗ੍ਰਾਂਟਾਂ ਅਤੇ ਵਿਕਾਸ ਦੇ ਕੰਮਾਂ ਨੂੰ ਧਿਆਨ ਵਿੱਚ ਰਖਦੇ ਹੋਏ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੇ ਲੋਕਾਂ ਨੇ ਪੰਜਾਬ ਵਿੱਚ ਸਿਰਫ ਭਾਜਪਾ ਉਮੀਦਵਾਰਾਂ ਨੂੰ ਹੀ ਜਿਤਾਉਣ ਦਾ ਪੱਕਾ ਮਨ ਬਣਾ ਲਿਆ ਹੈ ਅਤੇ ਪੰਜਾਬ ਵਿੱਚ ਲੋਕਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨਗੇ। ਰੈਲੀ ਦੇ ਦੌਰਾਨ ਭਾਜਪਾ ਓਬੀਸੀ ਮੋਰਚਾ ਅੰਮ੍ਰਿਤਸਰ ਦੇ ਪ੍ਰਧਾਨ ਅਰਵਿੰਦਰ ਵੜੈਚ ਨੇ ਮੋਟਰ ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਸਮੂਹ ਅਹੁਦੇਦਾਰ ਅਤੇ ਵਰਕਰਾਂ ਦਾ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ ਓਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਅਗਵਾਈ ਵਿੱਚ ਅਯੋਜਿਤ ਵਿਸ਼ਾਲ ਰੈਲੀ ਦੌਰਾਨ ਜਿਸ ਤਰ੍ਹਾਂ ਪੂਰੇ ਜੋਸ਼ ਨਾਲ ਸਾਰਿਆਂ ਨੇ ਰਿਕਾਰਡ ਤੋੜ ਰੈਲੀ ਕੀਤੀ ਹੈ ਉਸੇ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਓਬੀਸੀ ਭਾਈਚਾਰੇ ਦਾ ਵੱਡਾ ਵੋਟ ਬੈਂਕ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਹੀ ਭੁਗਤੇਗਾ ਅਤੇ ਵਿਰੋਧੀ ਆਮ ਆਦਮੀ ਪਾਰਟੀ,ਕਾਂਗਰਸ ਹੋਰ ਦੂਸਰੇ ਉਮੀਦਵਾਰਾਂ ਦੀਆਂ ਜਮਾਨਤਾਂ ਤੱਕ ਜਬਤ ਹੋ ਜਾਣਗੀਆਂ। ਉਹਨਾਂ ਨੇ ਕਿਹਾ ਓਬੀਸੀ ਭਾਈਚਾਰੇ ਦੀ ਵੱਡੀ ਫੌਜ ਦਾ ਕਾਫਿਲਾ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਦਿਨ ਰਾਤ ਇੱਕ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀਆਂ ਉਮੀਦਾਂ ਤੇ ਪੂਰਾ ਖਰਾ ਉਤਰੇਗਾ। ਇਸ ਮੌਕੇ ਤੇ ਮੀਤ ਪ੍ਰਧਾਨ ਨਰਿੰਦਰ ਸ਼ੇਖਰ ਲੂਥਰਾ,ਬਲਵਿੰਦਰ ਕੁਮਾਰ ਬੱਬਾ,ਤਰੁਣ ਜੱਸੀ,ਸੈਕਟਰੀ ਸਿਮਰਨ ਕੌਰ ਸਿੰਮੀ,ਮਨਜੀਤ ਸਿੰਘ ਮਿੱਠੂ,ਓਬੀਸੀ ਮੋਰਚਾ ਲੋਕ ਸਭਾ ਅੰਮ੍ਰਿਤਸਰ ਤੇ ਪ੍ਭਾਰੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਰਾਜਾ,ਸੋਸ਼ਲ ਮੀਡਿਆ ਕੋ ਇੰਚਾਰਜ ਰਾਜਪਾਲ ਸਿੰਘ ਮਸੌਨ, ਕਾਰਜਕਾਰਨੀ ਮੈਂਬਰ ਹਰਚਰਨ ਸਿੰਘ,ਸੁਖਵਿੰਦਰ ਸਿੰਘ ਬਾਊ, ਅਮਿਤ ਮਹਾਜਨ, ਗੌਰਵ ਭੰਡਾਰੀ,ਸੰਦੀਪ ਘਈ, ਲਖਵਿੰਦਰ ਲੱਕੀ,ਵਿਕਾਸ ਗਿੱਲ,ਰਾਜੂ ਕਾਦਰੀ,ਬਲਜਿੰਦਰ ਸਿੰਘ, ਤੋਂ ਇਲਾਵਾ ਧਰਮਵੀਰ ਬਾਵਾ, ਜਗਪ੍ਰੀਤ ਸਿੰਘ ਮਲਹਾਰ, ਰਜਿੰਦਰ ਰਾਜੂ, ਜਸਵੰਤ ਸਿੰਘ, ਜਗਤਾਰ ਸਿੰਘ ਭੁੱਲਰ,ਕਮਲ ਸੂਰੀ,ਹਰਮਿੰਦਰ ਸਿੰਘ ਵੇਰਕਾ,ਲੱਕੀ,ਮੁਨੀਸ਼ ਕੁਮਾਰ,ਕੰਵਲਜੀਤ ਸਿੰਘ ਬੱਲ,ਪਰਵਿੰਦਰ ਬਮੋਤਰਾ,ਰਜਿੰਦਰ ਸਿੰਘ,ਜਸਪਾਲ ਸਿੰਘ, ਬਲਕਾਰ ਸਿੰਘ, ਕਿਰਪਾਲ ਸਿੰਘ,ਅਮਰਜੀਤ ਸਿੰਘ, ਮੇਜਰ ਸਿੰਘ,ਹਰੀਸ਼ ਕੁਮਾਰ, ਲਖਬੀਰ ਸਿੰਘ, ਜਸਵਿੰਦਰ ਸਿੰਘ ਮੀਰਾਂਕੋਟ,ਬਲਦੇਵ ਸਿੰਘ, ਡਾ.ਬਲਵਿੰਦਰ ਸਿੰਘ,ਸਾਹਿਲ ਦੱਤਾ,ਅਵਤਾਰ ਸਿੰਘ, ਹਰਵਿੰਦਰ ਬੌਬੀ,ਸਤਨਾਮ ਸਿੰਘ ਸੱਤਾ ਵੀ ਮੌਜੂਦ ਸਨ।

Must Read

spot_img