HomeBreaking NEWSਪੰਚਾਇਤੀ ਜ਼ਮੀਨ ਵਿੱਚੋਂ ਨਾਜ਼ਾਇਜ਼ ਖਣਨ ਕਰਕੇ ਮਿੱਟੀ ਚੋਰੀ ਕਰਨ ਵਾਲ਼ਿਆਂ ਖਿਲਾਫ ਕਾਰਵਾਈ...

ਪੰਚਾਇਤੀ ਜ਼ਮੀਨ ਵਿੱਚੋਂ ਨਾਜ਼ਾਇਜ਼ ਖਣਨ ਕਰਕੇ ਮਿੱਟੀ ਚੋਰੀ ਕਰਨ ਵਾਲ਼ਿਆਂ ਖਿਲਾਫ ਕਾਰਵਾਈ ਨਾ ਕਰਨ ਕਰਕੇ ਅਤੇ ਹੋਰ

Spread the News

ਮੁਕੇਰੀਆਂ18,ਮਾਰਚ , ਡੀਡੀ ਨਿਊਜ਼ਪੇਪਰ

ਪੰਚਾਇਤੀ ਜ਼ਮੀਨ ਵਿੱਚੋਂ ਨਾਜ਼ਾਇਜ਼ ਖਣਨ ਕਰਕੇ ਮਿੱਟੀ ਚੋਰੀ ਕਰਨ ਵਾਲ਼ਿਆਂ ਖਿਲਾਫ ਕਾਰਵਾਈ ਨਾ ਕਰਨ ਕਰਕੇ ਅਤੇ ਹੋਰ ਸਰਕਾਰੀ ਅਦਾਰਿਆਂ ਅੰਦਰ ਫੈਲੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ੇਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਖ਼ਿਲਾਫ਼ ਕੁਲ ਹਿੰਦ ਕਿਸਾਨ ਸਭਾ ਅਤੇ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਬੀ ਡੀ ਪੀ ਓ ਮੁਕੇਰੀਆਂ ਦੇ ਦਫ਼ਤਰ ਸਾਹਮਣੇ ਲਾਏ ਲਗਾਤਾਰ ਧਰਨੇ ਦੌਰਾਨ ਸੋਮ ਰਾਜ ਕਾਲੂ ਚਾਂਗ੍ਹ ਦੀ ਅਗਵਾਈ ਹੇਠ ਜ਼ੋਰਦਾਰ ਪ੍ਰਦਰਸ਼ਨ ਅਤੇ ਨਾਹਰੇਬਾਜੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਐਕਸ਼ਨ ਵਿਚ ਸਭਾ ਦੇ ਸੂਬਾ ਪ੍ਰੈਸ ਸਕੱਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ।

ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਮਾਨਦਾਰੀ ਦਾ ਬੁਰਕਾ ਰਾਜ ਕੁਮਾਰ ਵੇਰਕਾ ਘਟਨਾ ਨੇ ਵੀ ਬਾਖੂਬੀ ਲੀਰੋ ਲੀਰ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਜਿਹੜਾ ਵਿਅਕਤੀ ਕਾਂਗਰਸੀ ਹੁੰਦੇ ਹੋਏ ਕੁਰਪਟ ਸੀ ਅਤੇ ਵਿਜੀਲੈਂਸ ਦੀ ਰਾਡਾਰ ਤੇ ਸੀ, ਉਹ ਆਮ ਆਦਮੀ ਪਾਰਟੀ ਜੁਆਇੰਨ ਕਰਦਿਆਂ ਹੀ ਦੁੱਧ ਧੋਤਾ ਹੋ ਗਿਆ ਹੈ ਅਤੇ ਉਸ ਨੂੰ ਵੱਡੀ ਜ਼ਿਮੇਵਾਰੀ ਦੇਣ ਦੀਆਂ ਕਿਆਸ ਅਰਾਈਂਆਂ ਲੱਗ ਰਹੀਆਂ ਹਨ। ਉਨ੍ਹਾਂ ਆਖਿਆ ਕਿ ਜਾਂ ਤਾਂ ਵਿਜੀਲੈਂਸ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਉਸਨੂੰ ਪ੍ਰੇਸ਼ਾਨ ਕਰ ਰਹੀ ਸੀ ਅਤੇ ਜਾਂ ਆਮ ਆਦਮੀ ਪਾਰਟੀ ਭ੍ਰਿਸ਼ਟ ਲੋਕਾਂ ਲਈ ਵਾਸਿੰਗ ਮਸੀ਼ਨ ਬਣ ਗਈ ਹੈ।

ਇਸ ਮੌਕੇ ਰਜਿੰਦਰ ਸਿੰਘ ਸਾਬਕਾ ਪੰਚਾਇਤ ਅਫ਼ਸਰ,ਵਿਜੇ ਸਿੰਘ ਪੋਤਾ, ਪ੍ਰੀਕਸਿ਼ਤ ਸਿੰਘ, ਯਸ਼ਪਾਲ ਸਿੰਘ, ਜਸਵੰਤ ਸਿੰਘ, ਜਸਵੀਰ ਸਿੰਘ, ਪਵਨ ਕੁਮਾਰ, ਅਮਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Must Read

spot_img