ਮੁਕੇਰੀਆਂ , ਡੀਡੀ ਨਿਊਜ਼ਪੇਪਰ ।ਕੁਲ ਹਿੰਦ ਕਿਸਾਨ ਸਭਾ ਅਤੇ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਵੱਲੋਂ ਬੀ ਡੀ ਪੀ ਓ ਮੁਕੇਰੀਆਂ ਦੇ ਦਫ਼ਤਰ ਸਾਹਮਣੇ ਲਾਇਆ ਧਰਨਾ ਯਸ਼ਪਾਲ ਸਿੰਘ ਦੀ ਅਗਵਾਈ ਹੇਠ ਅੱਜ ਵੀ ਜਾਰੀ ਰਿਹਾ, ਜਿਸ ਵਿਚ ਸਭਾ ਦੇ ਸੂਬਾ ਪੈ੍ਸ ਸਕੱਤਰ ਆਸ਼ਾ ਨੰਦ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਭਿ੍ਸ਼ਟਾਚਾਰ ਦੇ ਖਿਲਾਫ ਲੜਾਈ ਭਿ੍ਸਟਾਚਾਰੀਆਂ ਦੇ ਸਿਰ ਤੇ ਨਹੀਂ ਲੜੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਿ੍ਸ਼ਟਾਚਾਰੀ ਲੋਕਾਂ ਦੇ ਹਿੱਤਾਂ ਲਈ ਫ਼ੌਲਾਦ ਦੀ ਤਰ੍ਹਾਂ ਨਹੀਂ ਖੜ੍ਹੇ ਰਹਿ ਸਕਦੇ। ਉਨ੍ਹਾਂ ਸੁਸ਼ੀਲ ਕੁਮਾਰ ਰਿੰਕੂ ਅਤੇ ਰਾਜ ਕੁਮਾਰ ਚੱਬੇਵਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਟਪੂਸੀ ਮਾਰ ਕਦੇ ਕਿਸੇ ਦੇ ਸਕੇ ਨਹੀਂ ਹੁੰਦੇ ਅਤੇ ਆਪ ਤਜਰਬਿਆਂ ਵਿਚ ਆਪਣੀ ਸਾਖ਼ ਵੀ ਗੁਆ ਲਵੇਗੀ। ਉਨ੍ਹਾਂ ਆਖਿਆ ਕਿ ਮਿੱਟੀ ਚੋਰਾਂ ਖਿਲਾਫ ਪਰਚਾ ਦਰਜ ਕਰਵਾ ਕੇ ਹੀ ਸੰਘਰਸ਼ ਖਤਮ ਹੋਵੇਗਾ।







