ਫਗਵਾੜਾ 20, ਅਪ੍ਰੈਲ (ਸ਼ਿਵ ਕੋੜਾ) ਉੱਘੇ ਸਮਾਜ ਸੇਵਕ ਮੋਹਣ ਬੈਂਸ ਘੁੰਮਣਾ (ਕੇਨੈਡਾ) ਅਤੇ ਦਲਿਤ ਆਗੂ ਤੇ ਸਮਾਜ ਸੇਵਕ ਸੁਰਿੰਦਰ ਪਾਲ ਸਿੰਘ ਚਾਚੋਕੀ ਨੇ ਐਨ.ਆਰ.ਆਈਜ਼ ਸਭਾ ਪੰਜਾਬ ਦੀ ਪ੍ਰਧਾਨ ਪਰਵਿੰਦਰ ਕੌਰ ਬੰਗਾ ਨਾਲ ਮੁਲਾਕਾਤ ਕੀਤੀ ਅਤੇ ਐਨ.ਆਰ.ਆਈਜ਼ ਨੂੰ ਆ ਰਹੀਆ ਮੁਸ਼ਕਲਾ ਸਬੰਧੀ ਵਿਸਥਾਰ ਪੂਰਵਕ ਗੱਲਬਾਤ ਕੀਤੀ। ਮੋਹਣ ਬੈਂਸ ਤੇ ਸੁਰਿੰਦਰ ਪਾਲ ਸਿੰਘ ਚਾਚੋਕੀ ਨੇ ਪ੍ਰਧਾਨ ਪਰਵਿੰਦਰ ਕੌਰ ਬੰਗਾ ਤੋਂ ਇਹ ਵੀ ਮੰਗ ਕੀਤੀ ਕਿ ਐਨ.ਆਰ.ਆਈਜ਼ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕਰਨ ਦੇ ਨਾਲ ਨਾਲ ਐਨ.ਆਰ.ਆਈਜ਼ ਸਭਾ ਦੀ ਮੈਂਬਰਸ਼ਿਪ ਵਧਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਕਤ ਆਗੂਆਂ ਨੇ ਦੱਸਿਆ ਕਿ ਐਨ.ਆਰ.ਆਈਜ਼ ਸਭਾ ਪੰਜਾਬ ਦੀ ਪ੍ਰਧਾਨ ਪਰਵਿੰਦਰ ਕੌਰ ਨੇ ਭਰੋਸਾ ਦਿੱਤਾ ਕਿ ਐਨ ਆਰ ਆਈਜ਼ ਦੀਆਂ ਸਮੱਸਿਆਵਾਂ ਤੇ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਸਭਾ ਦੀ ਮੈਂਬਰਸ਼ਿਪ ਵਧਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਪੰਜਾਬੀ ਗਾਇਕ ਬਲਵਿੰਦਰ ਬਿੰਦਾ ਤੇ ਸੋਹਣ ਲਾਲ ਹਾਜ਼ਰ ਸਨ।







