HomeBreaking NEWSਆਈ.ਐਮ.ਏ.ਫਗਵਾੜਾ ਵਲੋਂ ਮਨਾਇਆ ਡਾਕਟਰਜ਼ ਡੇ ਬਲੱਡ ਸੈਂਟਰ 'ਚ 25 ਯੂਨਿਟ ਖੂਨ ਦਾਨ...

ਆਈ.ਐਮ.ਏ.ਫਗਵਾੜਾ ਵਲੋਂ ਮਨਾਇਆ ਡਾਕਟਰਜ਼ ਡੇ ਬਲੱਡ ਸੈਂਟਰ ‘ਚ 25 ਯੂਨਿਟ ਖੂਨ ਦਾਨ ਕੀਤਾ

Spread the News

ਫਗਵਾੜਾ, 3, ਜੁਲਾਈ (ਸ਼ਿਵ ਕੋੜਾ) ਆਈ.ਐਮ.ਏ. ਵਲੋਂ ਫਗਵਾੜਾ ਵਿਖੇ ਨੈਸ਼ਨਲ ਡਾਕਟਰਜ਼ ਡੇ ਮਨਾਉਂਦਿਆਂ ਗੁਰੂ ਹਰਿਗੋਬਿੰਦ ਨਗਰ ਦੇ ਬਲੱਡ ਡੋਨਰਜ਼ ਕੌਂਸਲ (ਰਜਿ:) ਬਲੱਡ ਸੈਂਟਰ ਵਿਖੇ 25 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਸਮੇਂ ਬੋਲਦਿਆਂ ਪ੍ਰਧਾਨ ਆਈ.ਐਮ.ਏ. ਡਾ: ਜਸਜੀਤ ਸਿੰਘ ਵਿਰਕ ਨੇ ਕਿਹਾ ਕਿ ਡਾਕਟਰੀ ਦਾ ਕਿੱਤਾ ਅਤਿਅੰਤ ਪਵਿੱਤਰ ਹੈ ਅਤੇ ਡਾਕਟਰ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਵੀ ਮਨੁੱਖਤਾ ਦੀ ਸੇਵਾ ਲਈ ਸਦਾ ਤਤਪਰ ਰਹਿੰਦੇ ਹਨ। ਆਈ.ਐਮ.ਏ. ਫਗਵਾੜਾ ਯੂਨਿਟ ਵਲੋਂ ਖੂਨ ਦਾਨ ਕੈਂਪ ਦੇ ਮੌਕੇ ‘ਤੇ ਡਾ: ਤੁਸ਼ਾਰ ਅਗਰਵਾਲ, ਡਾ: ਅਮਰੀਕ ਸਿੰਘ ਪਰਹਾਰ, ਡਾ: ਐਸ.ਪੀ.ਐਸ. ਸੂਚ, ਡਾ: ਮੋਹਨ ਸਿੰਘ, ਡਾ: ਵਿਜੈ ਸ਼ਰਮਾ, ਡਾ: ਰਜੀਵ ਗੁਪਤਾ, ਡਾ: ਖੁਸ਼ਮਨ, ਸਨੀ ਵੜਿੰਗ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਸਮੇਤ ਵੱਡੀ ਗਿਣਤੀ ‘ਚ ਖੂਨਦਾਨੀ ਹਾਜ਼ਰ ਸਨ। ਡਾਕਟਰਜ਼ ਡੇ ਮੌਕੇ ‘ਤੇ ਕੇਕ ਕੱਟਿਆ ਗਿਆ। ਬਲੱਡ ਸੈਂਟਰ ਸਟਾਫ ਨੇ ਵੀ ਡਾਕਟਰ ਸਾਹਿਬਾਨ ਨੂੰ ਡਾਕਟਰਜ਼ ਡੇ ‘ਤੇ ਵਧਾਈ ਦਿੱਤੀ।

Must Read

spot_img