HomeBreaking NEWSਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ।

ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ।

Spread the News

 ਮੁਕੇਰੀਆਂ ( ਇੰਦਰਜੀਤ ਵਰਿਕਿਆ) ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਅਤੇ ਜਿਲ੍ਹਾ ਐਪੀਡਮੋਲਜਿਸਟ ਡਾਕਟਰ ਜਗਦੀਪ ਸਿੰਘ ਦੇ ਹੁਕਮਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਬੁੱਢਾਵੜ ਡਾਕਟਰ ਸ਼ੈਲੀ ਬਾਜਵਾ ਦੇ ਹੁਕਮਾਂ ਤਹਿਤ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ । ਇਸ ਮੌਕੇ ਤੇ ਹੈਲਥ ਇੰਸਪੈਕਟਰ ਸੁੱਖ ਦਿਆਲ ਅਤੇ ਹੈਲਥ ਇੰਸਪੈਕਟਰ ਸਰਵਣ ਮਸੀਹ ਸ਼ੇਰ ਗਿੱਲ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਜਨਤਕ ਥਾਵਾਂ ਉੱਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਨੂੰ ਜਾਗਰੂਕਤਾ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਤੰਬਾਕੂ ਨੋਸ਼ੀ ਕਰਨ ਵਾਲੇ ਨੂੰ ਤਾਂ ਇਸ ਦੇ ਬੁਰੇ ਪ੍ਰਭਾਵ ਹੁੰਦੇ ਹੀ ਹਨ ਇਸ ਨਾਲ ਇਸ ਦੇ ਸੰਪਰਕ ਵਿੱਚ ਆਉਣ ਵਾਲੇ ਤੰਦਰੁਸਤ ਵਿਅਕਤੀਆਂ ਦੀ ਸਿਹਤ ਤੇ ਵੀ ਮਾੜੇ ਪ੍ਰਭਾਵ ਹੁੰਦੇ ਹਨ। ਇਸ ਮੌਕੇ ਤੇ ਬਲਵਿੰਦਰ ਪਾਲ ਸਿੰਘ ਸਿਹਤ ਕਰਮਚਾਰੀ, ਜਸਵੀਰ ਕੁਮਾਰ ਤੋਂ ਇਲਾਵਾ ਅਮਰਜੀਤ ਸਿੰਘ ਹਾਜ਼ਰ ਸਨ।

Must Read

spot_img