ਜਲੰਧਰ 2/ਜੂਨ, ਕਰਨਬੀਰ ਸਿੰਘ। ਜਲੰਧਰ ਦੇ ਪਿੰਡ ਧਲੇਤਾ ਵਿੱਚ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਦੇ ਕੋਲ ਇੱਕ ਨਜਾਇਜ਼ ਕਲੋਨੀ ਕੱਟੀ ਗਈ ਹੈ ਜਿਸ ਦੀਆਂ ਰਜਿਸਟਰੀਆਂ ਤਹਿਸੀਲਦਾਰ ਗੁਰਾਇਆ ਵੱਲੋਂ ਬਿਨਾਂ ਕਾਗਜਾਤ ਚੈੱਕ ਕੀਤੇ ਬਿਨਾਂ ਕੀਤੀਆਂ ਗਈਆਂ ਇਸ ਲਈ ਇਸ ਕਲੋਨੀ ਦੇ ਮਾਲਕ ਬਲਜਿੰਦਰ ਸਿੰਘ ਤੇ ਸੁਰਵਿੰਦਰ ਪਾਲ ਸਿੰਘ ਵਲੋਂ ਰਜਿਸਟਰੀਆਂ ਕਰਵਾਈਆਂ ਗਈਆਂ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਲੋਨੀ ਦੀਆਂ ਰਜਿਸਟਰੀਆਂ ਬੰਦ ਕੀਤੀਆਂ ਗਈਆਂ ਹਨ ਤੇ ਇਹ ਰਜਿਸਟਰੀ ਕਿਸ ਦੀ ਸੈਟਿੰਗ ਦੇ ਨਾਲ ਅਤੇ ਕਿਸ ਦੀ ਸ਼ੈ ਦੇ ਉੱਤੇ ਹੋਈਆਂ ਹਨ ਇਸ ਦੀ ਬਰੀਕੀ ਨਾਲ ਜਾਂ ਵਿਜੀਲੈਂਸ ਜਾਂਚ ਕੀਤੀ ਜਾਵੇ। ਕਿਉਂ ਨਹੀਂ ਕਿਸੇ ਪੁੱਡਾ ਅਧਿਕਾਰੀ ਨੇ ਇਸ ਕਲੋਨੀ ਤੇ ਕਾਰਵਾਈ ਕੀਤੀ ਜਾਂ ਫਿਰ ਅਧਿਕਾਰੀਆਂ ਦੀ ਜੇਬਾਂ ਗਰਮ ਹੋ ਗਈਆਂ ਜਿਸ ਕਾਰਨ ਕੋਈ ਕਾਰਵਾਈ ਨਹੀਂ ਹੋਈ ਮਾਨ ਸਰਕਾਰ ਵੱਲੋਂ ਨਜਾਇਜ਼ ਕਲੋਨੀਆਂ ਦੀਆਂ ਰਜਿਸਟਰੀਆਂ ਬੰਦ ਕੀਤੀਆਂ ਗਈਆਂ ਹਨ ਪਰ ਫਿਰ ਵੀ ਇਸ ਕਲੋਨੀ ਦੀ ਰਜਿਸਟਰੀਆਂ ਕਿੱਦਾਂ ਹੋ ਗਈਆਂ ਜਾਂ ਫਿਰ ਕੋਈ ਪੋਲੀਟੀਕਲ ਪ੍ਰੈਸ਼ਰ ਦੇ ਨਾਲ ਜਾਂ ਕੋਈ ਸਾਂਠ ਗਾਂਠ ਦੇ ਨਾਲ ਕੰਮ ਹੋਇਆ ਹੈ ਇਸ ਲਈ ਇਸ ਕਲੋਨੀ ਦੀ ਜਾਂਚ ਕਿਸੇ ਉੱਚ ਅਧਿਕਾਰੀ ਤੋਂ ਕਰਵਾਈ ਜਾਵੇ







