HomeBreaking NEWSਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਵਿਰੁੱਧ ਵੱਡੇ ਸੰਘਰਸ਼ ਦਾ ਐਲਾਨ

ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਵਿਰੁੱਧ ਵੱਡੇ ਸੰਘਰਸ਼ ਦਾ ਐਲਾਨ

Spread the News

ਪਟਿਆਲਾ (ਡੀਡੀ ਨਿਊਜ਼ਪੇਪਰ ) ! ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਧਰਮਪਾਲ ਸੀਲ ਦੀ ਪ੍ਰਧਾਨਗੀ ਹੇਠ ਗੁਰਦਵਾਰਾ ਦੁਖ ਨਿਵਾਰਨ ਸਾਹਿਬ ਵਿਖੇ ਕੀਤੀ ਗਈ । ਮੀਟਿੰਗ ਦੌਰਾਨ ਸੂਬੇ ਦੇ ਦਿੱਤੇ ਨਿਰਦੇਸ਼ ਤਹਿਤ ਸਰਬ ਸੰਮਤੀ ਨਾਲ ਤਹਿ ਕੀਤਾ ਗਿਆ ਕਿ ਕਿਸਾਨਾਂ ਤੇ ਸਾਰੇ ਵਰਗਾਂ ਦੇ ਖਿਲਾਫ਼ ਪਾਸ ਕੀਤੀ ਗਈ ਲੈਂਡ ਪੂਲ ਪਾਲਿਸੀ ਅਤੇ ਬਿਜਲੀ ਦੇ ਸਮਾਰਟ ਮੀਟਰਾਂ ਦੇ ਸਖਤ ਵਿਰੋਧ ਵਿਚ ਟਰੈਕਟਰ ਮਾਰਚ ਕੀਤਾ ਜਾਵੇਗਾ ।ਟਰੈਕਟਰ ਮਾਰਚ ਲਈ ਪਟਿਆਲਾ ਦੇ ਪਸਿਆਣਾ ਚੌਕ ਹਾਈਵੇ ਪੁਲ ਹੇਠ ਸਾਢੇ ਦਸ ਵਜੇ ਤੀਹ ਜੁਲਾਈ ਨੂੰ ਟਰੈਕਟਰ ਇਕੱਠੇ ਕਰਨ ਉਪਰੰਤ ਲੈਂਡ ਪਾਲਿਸੀ ਤਹਿਤ ਨੋਟੀਫਾਈ ਕੀਤੇ ਗਏ ਪਿੰਡ ਪਸਿਆਣਾ ਤੋਂ ਸ਼ੁਰੂ ਕਰਕੇ ਸ਼ੇਰਮਾਜਰਾ, ਚੌਰਾ ਤੋਂ ਵਾਇਆ ਸਨੌਰ , ਫਲੌਲੀ ਸਾਧੂ ਬੇਲਾ ਤੱਕ ਜਾ ਕੇ ਸਮਾਪਤੀ ਕੀਤੀ ਜਾਵੇਗੀ ।ਹਾਜ਼ਰ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਸਖਤ ਰੋਸ ਪਰਗਟਾਉਂਦੇ ਹੋਏ ਲੈਂਡ ਪੂਲ ਪਾਲਿਸੀ ਤੇ ਬਿਜਲੀ ਦੇ ਸਮਾਰਟ ਮੀਟਰਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ । ਜੋ ਕਿ ਕਿਸਾਨਾਂ ਤੇ ਸਾਰੇ ਵਰਗਾਂ ਦਾ ਉਜਾੜਾ ਬਣਨਗੇ ।ਇਸ ਦੇ ਨਾਲ ਹੀ ਇਨਾਂ ਨੀਤੀਆਂ ਨੂੰ ਪੰਜਾਬ ਦੇ ਕਿਸਾਨ ਅਤੇ ਆਮ ਲੋਕਾਂ ਵੱਲੋਂ ਉਕਾ ਹੀ ਬਰਦਾਸ਼ਤ ਨਾ ਕਰਨ ਦਾ ਇਰਾਦਾ ਜਤਾਇਆ ਗਿਆ ।ਇਸ ਮੀਟਿੰਗ ਵਿਚ ਹੋਰਨਾਂ ਤੋਂ ਗੁਰਮੀਤ ਸਿੰਘ ਦਿੱਤੂਪੁਰ, ਬਲਰਾਜ ਜੋਸ਼ੀ, ਬਲਜੀਤ ਸਿੰਘ , ਦਵਿੰਦਰ ਸਿੰਘ ਪੂਨੀਆ, ਨਰਿੰਦਰ ਸਿੰਘ ਲੇਹਲਾਂ, ਅਮਰਜੀਤ, ਜਗਪਾਲ ਸਿੰਘ , ਹਰਬੰਸ ਸਿੰਘ , ਪਵਨ ਸੋਗਲਪੁਰ, ਸੁਖਵਿੰਦਰ ਤੁੱਲੇਵਾਲ, ਰਾਜ ਕਿਸ਼ਨ , ਰਤਨ ਸਿੰਘ ,ਗੁਰਪਰੀਤ ਸਿੰਘ , ਗੁਰਦੇਵ ਸਿੰਘ ,ਗੁਰਦੀਪ ਸਿੰਘ ,ਭੁਪਿੰਦਰ ਸਿੰਘ , ਪਰੀਤਮ ਸਿੰਘ , ਸੱਤਪਾਲ ਸਿੰਘ ,ਜੀਵਨ ਸਿੰਘ ,ਅਜੈਬ ਸਿੰਘ ਅਤੇ ਪਿਆਰਾ ਸਿੰਘ ਆਦਿ ਹਾਜ਼ਰ ਸਨ । ਸੋਰਸ (pbn)

Must Read

spot_img