ਜਲੰਧਰ ਦਿਹਾਤੀ ਮਹਿਤਪੁਰ (ਕਰਨਬੀਰ ਸਿੰਘ )
ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਐਸ.ਆਈ. ਬਲਰਾਜ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲ ਧੁੱਸੀ ਬੰਨ ਦਰਿਆ ਸਤਲੁਜ ਪਿੰਡ ਧਰਮੇ ਦੀਆ ਛੰਨਾ ਤੋ 01 ਨਸ਼ਾ ਤਸਕਰ ਪਾਸੋ 60 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਐਸ.ਆਈ ਭੁਪਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋ ਧੁੱਸੀ ਬੰਨ ਦਰਿਆ ਸਤਲੁਜ ਪਿੰਡ ਧਰਮੇ ਦੀਆ ਛੰਨਾ ਤੋਂ ਇੱਕ ਮੋਟਰਸਾਈਕਲ ਸਪਲੈਡਰ ਨੰਬਰੀ PB-08 ES-9601 ਜਿਸਦਾ ਚਾਲਕ ਹਰਦੀਪ ਸਿੰਘ ਉਰਫ ਹੈਪੀ ਪੁੱਤਰ ਮੱਖਣ ਸਿੰਘ ਵਾਸੀ ਧਰਮੇ ਦੀਆਂ ਛੰਨਾ ਥਾਣਾ ਮਹਿਤਪੁਰ ਪਾਸੋ 60 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਜਿਸ ਤੇ SI ਭੁਪਿੰਦਰ ਸਿੰਘ ਨੇ ਮੁਕਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ। ਦੋਸੀ ਦੇ ਖਿਲਾਫ ਮੁੱਕਦਮਾ ਨੰ. 136 ਮਿਤੀ 26.10.2022 ਅ/ਧ 21(b)-61-85 NDPS Act ਥਾਣਾ ਮਹਿਤਪੁਰ ਦਰਜ ਕੀਤਾ ਗਿਆ। ਦੋਸ਼ੀ ਦਾ ਪੁਲਿਸ ਰਿਮਾਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸੇ ਤਰਾ ਐਸ.ਆਈ ਭੁਪਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋ ਮੇਹੜੂ ਪੁਲੀ ਤੋ ਇੱਕ ਮੋਟਰਸਾਈਕਲ HF ਡੀਲਕਸ ਬਿਨਾ ਨੰਬਰੀ ਜਿਸਦਾ ਚਾਲਕ ਲਖਵਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਗੋਸੂਵਾਲ ਟਿੱਬਾ ਥਾਣਾ ਮਹਿਤਪੁਰ ਪਾਸੋਂ 05 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ। ਜਿਸ ਤੇ 51 ਭੁਪਿੰਦਰ ਸਿੰਘ ਨੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ। ਦੋਸੀ ਦੇ ਖਿਲਾਫ ਮੁੱਕਦਮਾ ਨੰ. 133 ਮਿਤੀ 21.10.2022 ਅੱਧ 15(b)-61-85 NDPS Act ਥਾਣਾ ਮਹਿਤਪੁਰ ਦਰਜ ਕੀਤਾ।
ਗਿਆ।
ਬ੍ਰਾਮਦਗੀ:
1. 60 ਗ੍ਰਾਮ ਹੈਰੋਇਨ ਤੇ ਮੋਟਰਸਾਈਕਲ ਸਪਲੈਡਰ PB-08-ES-9601
2. 05 ਕਿਲੋਗ੍ਰਾਮ ਡੋਡੇ ਚੂਰਾ ਪੋਸਤ







