ਜਲੰਧਰ :4/september ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐਨ.ਡੀ.ਆਰ.ਐਫ.) ਦੀਆਂ ਟੀਮਾਂ ਅਤੇ ਸਥਾਨਕ ਗੋਤਾਖੋਰਾਂ ਨੇ ਅੱਜ ਇਕ ਦਲੇਰੀ ਭਰੀ ਕਾਰਵਾਈ ਕਰਦਿਆਂ ਸਤਲੁਜ ਦਰਿਆ ‘ਤੇ ਬਣੇ ਗਿੱਦੜਪਿੰਡੀ ਰੇਲਵੇ ਪੁਲ ਦੇ ਹੇਠਾਂ ਫਸੀ ਬੂਟੀ ਨੂੰ ਹਟਾਇਆ, ਜਿਸ ਸਦਕਾ ਰੁਕਾਵਟ ਹਟਣ ਨਾਲ 2 ਲੱਖ ਕਿਊਸਿਕ ਪਾਣੀ ਦਾ ਸੁਚਾਰੂ ਪ੍ਰਵਾਹ ਯਕੀਨੀ ਹੋ ਗਿਆ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐਸ.ਐਸ.ਪੀ. (ਜਲੰਧਰ ਦਿਹਾਤੀ) ਸ਼੍ਰੀ ਹਰਵਿੰਦਰ ਸਿੰਘ ਵਿਰਕ ਨੇ ਵਿਅਕਤੀਗਤ ਤੌਰ ’ਤੇ ਇਸ ਓਪਰੇਸ਼ਨ ਦੀ ਨਿਗਰਾਨੀ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨ.ਡੀ.ਆਰ.ਐਫ. ਦੇ ਨਾਲ-ਨਾਲ ਰੇਲਵੇ ਟੀਮ ਨੂੰ ਵੀ ਤੁਰੰਤ ਬੁਲਾਇਆ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਜੰਗਲੀ ਬੂਟੀ ਦਰਿਆ ਦੇ ਕੁਦਰਤੀ ਵਹਾਅ ਵਿੱਚ ਰੁਕਾਵਟ ਬਣ ਰਹੀ ਸੀ, ਜਿਸ ਨਾਲ ਇਸ ਸਥਾਨ ‘ਤੇ ਰੁਕਾਵਟ ਦਾ ਸੰਭਾਵੀ ਖ਼ਤਰਾ ਪੈਦਾ ਹੋ ਰਿਹਾ ਸੀ, ਜਿਸ ਦੇ ਨਤੀਜੇ ਵਜੋਂ ਪਿਛਲੇ ਸਾਲਾਂ ਦੌਰਾਨ ਪਿੰਡਾਂ ਵਿੱਚ ਪਾੜ ਪੈ ਗਏ ਸਨ ਅਤੇ ਹੜ੍ਹ ਆ ਗਿਆ ਸੀ।ਬੂਟੀ ਨੂੰ ਸਫ਼ਲਤਾਪੂਰਵਕ ਹਟਾਉਣ ਤੋਂ ਬਾਅਦ, ਡਾ. ਅਗਰਵਾਲ ਨੇ ਸਥਾਨਕ ਗੋਤਾਖੋਰਾਂ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਅਗਰਵਾਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮੇਂ ਸਿਰ ਕਾਰਵਾਈ ਨੇ ਇੱਕ ਸੰਭਾਵੀ ਖ਼ਤਰੇ ਨੂੰ ਟਾਲ ਦਿੱਤਾ।ਜਲੰਧਰ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲੌਰ ਅਤੇ ਗਿੱਦੜਪਿੰਡੀ ਦੋਵਾਂ ਥਾਵਾਂ ‘ਤੇ ਮੌਜੂਦਾ ਪਾਣੀ ਦੇ ਪੱਧਰ ਵਿੱਚ ਕਾਫੀ ਗਿਰਾਵਟ ਆਈ ਹੈ।Government of Punjab CMO Punjab Bhagwant MannHimanshu Aggarwal IASDistrict Public Relations Office, Jalandhar#DistrictAdministration #jalandhar








