HomeBreaking NEWSਬਾਰਡਰ ਏਰੀਆ ਤੋ ਜਲੰਧਰ ਹੈਰੋਇਨ ਸੱਪਲਾਈ ਕਰਨ ਆਏ 02 ਨਸ਼ਾ ਤਸਕਰਾਂ ਨੂੰ...

ਬਾਰਡਰ ਏਰੀਆ ਤੋ ਜਲੰਧਰ ਹੈਰੋਇਨ ਸੱਪਲਾਈ ਕਰਨ ਆਏ 02 ਨਸ਼ਾ ਤਸਕਰਾਂ ਨੂੰ 50 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

Spread the News

ਜਲੰਧਰ ਦਿਹਾਤੀ ਕ੍ਰਾਇਮ ਬ੍ਰਾਂਚ (ਕਰਨਬੀਰ ਸਿੰਘ )

ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਇਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਬਾਰਡਰ ਏਰੀਆ ਤੋਂ ਜਲੰਧਰ ਹੈਰੋਇਨ ਸਪਲਾਈ ਕਰਨ ਆਏ 02 ਨਸ਼ਾ ਤਸਕਰਾਂ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 29.10.2022 ਨੂੰ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕਰਾਇਮ ਬ੍ਰਾਂਚ ਜਿਲ੍ਹਾ ਜਲੰਧਰ ਦਿਹਾਤੀ ਨੂੰ ਖੁਫੀਆ ਸੋਰਸਾਂ ਤੋ ਇਤਲਾਹ ਮਿਲੀ ਕਿ ਕੁੱਝ ਵਿਅਕਤੀ ਬਾਰਡਰ ਏਰੀਆ ਤੋ ਹੈਰੋਇਨ ਸਮੱਗਰ ਜਲੰਧਰ ਦੇ ਏਰੀਆ ਵਿੱਚ ਹੈਰੋਇਨ ਦੀ ਸਪਲਾਈ ਕਰਨ ਆ ਰਹੇ ਹਨ। ਜਿਸ ਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਸਪੈਸ਼ਲ ਟੀਮ ਤਿਆਰ ਕਰਕੇ ਨਿਗਰਾਨੀ ਲਈ ਕਰਤਾਰਪੁਰ ਏਰੀਆ ਵਿੱਚ ਭੇਜੀ ਗਈ। ਜੱਦ ਪੁਲਿਸ ਪਾਰਟੀ ਕਰਤਾਰਪੁਰ ਤੋਂ ਸਰਵਿਸ ਰੋਡ ਪਰ ਦਿਆਲਪੁਰ ਜਾਂਦੇ ਹੋਏ, HP ਪਟਰੋਲ ਪੰਪ ਕਰਤਾਰਪੁਰ ਨੇੜੇ ਪੁੱਜੇ ਤਾਂ ਅੱਗੇ ਪਟਰੋਲ ਪੰਪ ਨੇੜੇ ਸਰਵਿਸ ਰੋਡ ਤੋ ਇੱਕ ਕਾਰ ਨੰਬਰ PB02 EH-2644 ਮਾਰਕਾ ਸਵਿਫਟ ਰੰਗ ਚਿੱਟਾ ਖੜੀ ਸੀ ਜਿਸ ਵਿੱਚ 12 ਮੰਨੇ ਨੌਜਵਾਨ ਵਿਅਕਤੀ ਬੈਠੇ ਹੋਏ ਸਨ ਜਿਨ੍ਹਾਂ ਨੂੰ ਸਬ ਇਸਪੈਕਟਰ ਭੁਪਿੰਦਰ ਸਿੰਘ ਨੇ ਸ਼ੱਕ ਦੀ ਬਿਨਾਹ ਤੇ ਸਾਥੀ ਕ੍ਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਕਾਰ ਦੀ ਡਰਾਇਵਰ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਰਾਹੁਲ ਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਕਾਨ ਨੰਬਰ 55101 ਕ੍ਰਿਪਾਲ ਕਲੋਨੀ ਤੁੰਗਵਾਲਾ ਮਜੀਠਾ ਰੋਡ ਥਾਣਾ ਮਜੀਠਾ ਜਿਲ੍ਹਾ ਅੰਮ੍ਰਿਤਸਰ ਅਤੇ ਡਰਾਇਵਰ ਦੀ ਨਾਲ ਦੇ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਡੇਵਿਡ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਣਗੜ ਥਾਣਾ ਘਰਿਛਾ ਜਿਲ੍ਹਾ ਅੰਮ੍ਰਿਤਸਰ ਦੱਸਿਆ। ਜਿਸ ਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਜਾਬਤੇ ਅਨੁਸਾਰ ਕਾਰ ਦੀ ਤਲਾਸੀ ਕਰਨ ਤੇ ਕਾਰ ਦੇ ਡੈਸਬੋਰਡ ਵਿੱਚ ਇੱਕ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫਾ ਮਿਲਿਆ ਜਿਸ ਵਿਚੋਂ ਸਾਂਝੀ 500 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਦੋਸ਼ੀਆਨ ਦੇ ਖਿਲਾਫ ਮੁਕੱਦਮਾ ਨੰਬਰ 18 ਮਿਤੀ 29.10.2022 ਜੁਰਮ 21(B)-61-85 NDPS ACT ਥਾਣਾ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿਚ ਲਿਆਂਦੀ ਗਈ।

ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਉਕਤ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 12 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜੋ ਕਿ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀਆਨ ਦੇ ਬਾਰਡਰ ਏਰੀਆ ਦੇ ਸਮਗਲਰਾ ਨਾਲ ਸਬੰਧ ਹਨ, ਜਿਹਨਾਂ ਪਾਸੋਂ ਹੋਰ ਦੂੰਗਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿਸ ਪਾਸੋਂ ਖਰੀਦ ਕਰਦੇ ਹਨ ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਦੇ ਹਨ ਅਤੇ ਇਸ ਦੇ ਬੈਕਵਡ- ਫਾਰਵਡ ਲਿੰਕ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਜਿਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਕੁੱਲ ਬ੍ਰਾਮਦਗੀ :

1. 50 ਗ੍ਰਾਮ ਹੈਰੋਇਨ

2. ਇੱਕ ਕਾਰ ਨੰਬਰ PB02-FH-2644 ਮਾਰਕਾ ਸਵਿਫਟ ਰੰਗ ਚਿੱਟਾ

Must Read

spot_img