ਮਕਸੂਦਾ ਜਲੰਧਰ ਦਿਹਾਤੀ (ਕਰਨਬੀਰ ਸਿੰਘ )
ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਮਨਜੀਤ ਕੌਰ ਪੀ.ਪੀ.ਐਸ. ਪੁਲਿਸ ਕਪਤਾਨ ਸਥਾਨਕ ਕਮ ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰ ਪਾਲ ਧੋਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਜੀ ਦੀ ਰਹਿਮੁਨਾਈ ਹੇਠ ਐਸ.ਆਈ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋ ਇੱਕ ਨਸ਼ਾ ਤਸਕਰ ਪਾਸੋ 14 ਗ੍ਰਾਮ ਹੈਰੋਇਨ, 12 ਗ੍ਰਾਮ ਆਈਸ ਅਤੇ ਮੋਟਰ ਸਾਈਕਲ ਨੰਬਰੀ PB 08-Z-2718 ਰੰਗ ਕਾਲਾ ਬਾਮਦ ਕਰਕੇ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਰਿੰਦਰ ਪਾਲ ਧੋਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਜੀ ਨੇ ਦੱਸਿਆ ਕਿ 51 ਮੇਜਰ ਸਿੰਘ ਥਾਣਾ ਮਕਸੂਦਾਂ ਸਮੇਤ ਸਾਥੀ ਕਰਮਚਾਰੀਆ ਬਾ ਸਵਾਰੀ ਪ੍ਰਾਈਵੇਟ ਵਹੀਕਲ ਤੇ ਬਾ ਨਾਕਾਬੰਦੀ ਦਾ ਸਿਲਸਿਲਾ ਚੈਕਿੰਗ ਤੋੜੇ ਤੇ ਸ਼ੱਕੀ ਪੁਰਸ਼ਾ ਸ਼ੱਕੀ ਵਹੀਕਲਾ ਦੇ ਸਬੰਧ ਵਿੱਚ ਅੱਡਾ ਬਿਧੀਪੁਰ ਨੇੜੇ ਰੇਲਵੇ ਫਾਟਕ ਮੌਜੂਦ ਸੀ ਕਿ ਇੱਕ ਵਿਅਕਤੀ ਮੋਟਰ ਸਾਈਕਲ ਨੰਬਰੀ PB 08-Z-2718 ਰੰਗ ਕਾਲਾ ਤੇ ਲਿੰਕ ਰੋਡ ਪਰ ਲਿਧੜਾ ਸਾਈਡ ਤੋਂ ਬਿਧੀਪੁਰ ਨੂੰ ਆ ਰਿਹਾ ਸੀ ਜੋ ਅੱਡਾ ਬਿਧੀਪੁਰ ਨਾਕਾ ਬੰਦੀ ਦੇਖ ਕੇ ਯਕਦਮ ਮੋਟਰ ਸਾਈਕਲ ਨੂੰ ਰੋਕ ਕੇ ਪਿੱਛੇ ਮੁੜਨ ਲੱਗਾ ਤਾਂ ਨੋਜਵਾਨ ਡਿੱਗ ਪਿਆ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖਦੇ-ਦੇਖਦੇ ਆਪਣੀ ਪੈਂਟ ਦੀ ਸੱਜੀ ਜੇਬ ਵਿੱਚੋ ਇੱਕ ਵਜਨਦਾਰ ਲਿਫਾਫਾ ਘਾਹ ਵਿੱਚ ਸੁੱਟ ਦਿੱਤਾ। ਜਿਸ ਨੂੰ S1 ਮੇਜਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਦਿਲਰਾਜ ਸਿੰਘ ਉਰਫ ਰਾਜਾ ਪੁੱਤਰ ਮੰਗਲ ਸਿੰਘ ਪਿੰਡ ਚੋਣੇ ਥਾਣਾ ਘੁਮਾਣ ਜਿਲ੍ਹਾ ਗੁਰਦਾਸਪੁਰ ਦੱਸਿਆ। ਜਿਸ ਵੱਲੋਂ ਸੁੱਟੇ ਹੋਏ ਲਿਫਾਫੇ ਦੀ ਤਲਾਸ਼ੀ ਕਰਨ ਤੇ ਲਿਫਾਫੇ ਵਿੱਚੋਂ 04 ਗ੍ਰਾਮ ਹੈਰੋਇਨ ਅਤੇ 12 ਗ੍ਰਾਮ ਆਈਸ ਬ੍ਰਾਮਦ ਹੋਈ। ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 145 ਮਿਤੀ 14.11.2022 ਜੁਰਮ 21-ਬੀ/61/85 NDPS Act ਥਾਣਾ ਮਕਸੂਦਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਸ਼ੀ ਦਿਲਰਾਜ ਸਿੰਘ ਉਰਫ ਰਾਜਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਕੇਂਦਰੀ ਜੇਲ ਕਪੂਰਥਲਾ ਵਿੱਚ ਬੰਦ ਲਵਪ੍ਰੀਤ ਸਿੰਘ ਉਰਫ ਲਵ ਨੇ ਜੇਲ ਵਿੱਚੋ ਹੀ ਫੋਨ ਪਰ 04 ਗ੍ਰਾਮ ਹੈਰੋਇਨ ਅਤੇ 12 ਗ੍ਰਾਮ ਆਈਸ ਮੰਗਵਾਈ ਸੀ ਅਤੇ ਉਸਨੇ ਕਿਹਾ ਸੀ ਕਿ ਜਿਲਾ ਜਲੰਧਰ ਕਚਹਿਰੀਆ ਵਿਖੇ ਵੱਖ ਵੱਖ ਮੁੱਕਦਮਿਆ ਵਿੱਚ ਪੇਸ਼ੀ ਪਰ ਆਏ ਅਪਰਾਧੀਆਂ ਦੁਆਰਾ ਕੇਂਦਰੀ ਜੇਲ ਕਪੂਰਥਲਾ ਵਿਖੇ ਭੇਜੀ ਜਾਣੀ ਸੀ। ਦੋਸ਼ੀ ਦਿਲਰਾਜ ਸਿੰਘ ਉਰਫ ਰਾਜਾ ਦੀਆਂ ਕਾਲ ਡਿਟੇਲਾਂ ਹਾਸਲ ਕੀਤੀਆ ਜਾਣੀਆ ਹਨ ਅਤੇ ਕੇਂਦਰੀ ਜੇਲ ਕਪੂਰਥਲਾ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦਾ ਧੰਦਾ ਕਰ ਰਿਹਾ ਹੈ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕੁੱਲ ਬ੍ਰਾਮਦਗੀ :-
1. 04 ਗ੍ਰਾਮ ਹੈਰੋਇਨ,
2. 12 ਗ੍ਰਾਮ ਆਈਸ
3. ਮੋਟਰ ਸਾਈਕਲ ਨੰਬਰੀ PB 08-Z-2718 ਰੰਗ ਕਾਲਾ







