HomeBreaking NEWSਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋ ਐਕਸਾਈਜ਼ ਐਕਟ ਦੇ...

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋ ਐਕਸਾਈਜ਼ ਐਕਟ ਦੇ ਮੁਕੱਦਮਾ ਵਿੱਚ ਲੋੜੀਂਦਾ 01 ਪੀ.ਓ ਕੀਤਾ ਗ੍ਰਿਫਤਾਰ।

Spread the News

ਜਲੰਧਰ ਦਿਹਾਤੀ ਆਦਮਪੁਰ (ਦੋਆਬਾ ਦਸਤਕ ਨਿਊਜ਼)

ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ,ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨੁਸਾਰ/ਨਸ਼ਾ ਤਸਕਰਾ/ਪੀ.ਓ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ ਇੰਸ: ਹਰਦੀਪ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋ ਐਕਸਾਈਜ਼ ਐਕਟ ਦੇ ਮੁਕੱਦਮਾ ਵਿੱਚ ਲੋੜੀਂਦਾ )1 ਪੀ.ਓ ਗ੍ਰਿਫਤਾਰ ਕਰਨ ਵਿੱਚ ਕੀਤੀ ਸਫਲਤਾ ਹਾਸਲ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 19.12.2022 ਨੂੰ ਏ.ਐਸ.ਆਈ. ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਮੁਕੱਦਮਾ ਨੰਬਰ 176 ਮਿਤੀ 01.09.2018 ਅਧ 61/1/14 Ex Act ਥਾਣਾ ਆਦਮਪੁਰ ਵਿਚ ਦੋਸ਼ੀ ਚੰਦਨ ਹੰਸ ਪੁੱਤਰ ਦੇਵ ਰਾਜ ਵਾਸੀ ਧੋਗੜੀ ਥਾਣਾ ਆਦਮਪੁਰ ਜਿਲਾ ਜਲੰਧਰ ਜਿਸ ਨੂੰ ਮਿਤੀ 19,11,2022 ਨੂੰ ਬਾ ਅਦਾਲਤ ਸ਼੍ਰੀ ਜਗਿੰਦਰ ਸਿੰਘ MIC ਸਾਹਿਬ ਜਲੰਧਰ ਵਲੋ 299 CrPC ਤਹਿਤ PO ਕਰਾਰ ਦਿਤਾ ਗਿਆ ਸੀ ਨੂੰ ਗ੍ਰਿਫਤਾਰ ਕੀਤਾ ਗਿਆ ।

Must Read

spot_img