ਪੰਜਾਬ ਦੀ ਰਾਜਨੀਤੀ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਲੋਕਾਂ ਦੇ ਮਨ ਵਿੱਚ ਇੱਕ ਵੱਡਾ ਸਵਾਲ ਹੈ — ਕੀ ਪੰਜਾਬ ਨੂੰ ਹੁਣ ਨਵੇਂ ਚਿਹਰਿਆਂ ਦੀ ਲੋੜ ਹੈ?ਪੰਜਾਬ ਵਿੱਚ ਕਈ ਅਜਿਹੇ ਆਗੂ ਹਨ ਜੋ ਇੱਕ ਦਹਾਕੇ ਜਾਂ ਇਸ ਤੋਂ ਵੀ ਵੱਧ ਸਮੇਂ ਤੋਂ ਵਿਧਾਨ ਸਭਾ ਦੀ ਨੁਮਾਇੰਦਗੀ ਕਰ ਰਹੇ ਹਨ। ਜਲੰਧਰ ਕੈਂਟ ਤੋਂ ਪ੍ਰਗਟ ਸਿੰਘ, ਜਲੰਧਰ ਨੌਰਥ ਤੋਂ ਅਵਤਾਰ ਸਿੰਘ ਜੂਨੀਅਰ (ਬਾਵਾ ਹੈਨਰੀ), ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ ਅਤੇ ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਦੇ ਜਾਣੇ-ਪਛਾਣੇ ਚਿਹਰੇ ਹਨ। ਉਨ੍ਹਾਂ ਦੇ ਹਲਕੇ ਜਲੰਧਰ ਕੈਂਟ, ਜਲੰਧਰ ਨੌਰਥ, ਕਾਦੀਆਂ ਅਤੇ ਕਪੂਰਥਲਾ ਹਨ।ਪਰ ਅੱਜ ਆਮ ਲੋਕਾਂ ਦਾ ਸਵਾਲ ਕੁਝ ਹੋਰ ਹੈ।ਜਦੋਂ ਪੰਜਾਬ ਨਸ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਜਦੋਂ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ, ਜਦੋਂ ਲੁੱਟ-ਖੋਹ ਅਤੇ ਕਾਨੂੰਨ-ਵਿਵਸਥਾ ’ਤੇ ਚਰਚਾ ਹੁੰਦੀ ਹੈ, ਜਦੋਂ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੀਆਂ ਫੀਸਾਂ ਆਮ ਪਰਿਵਾਰ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਤਾਂ ਕੀ ਸਾਡੇ ਪੁਰਾਣੇ ਅਤੇ ਤਜਰਬੇਕਾਰ ਆਗੂਆਂ ਨੇ ਇਨ੍ਹਾਂ ਮੁੱਦਿਆਂ ’ਤੇ ਉਤਨੀ ਹੀ ਜ਼ੋਰਦਾਰ ਆਵਾਜ਼ ਚੁੱਕੀ ਜਿੰਨੀ ਲੋਕ ਉਮੀਦ ਕਰਦੇ ਸਨ?ਕੀ ਤੁਅਡੇ ਖੇਤਰ ਦਾ ਵਿਧਾਇਕ ਯਾ ਨੇਤਾ ਏਹ ਮੁੱਦੇ ਪੰਜਾਬ ਦੇ ਹੱਕ ਵਿਚ ਚੁਕ ਰਹੇ ਨੇ ?* ਨਸ਼ਾ ਤਸਕਰੀ ਅਤੇ ਚਿੱਟੇ ਖ਼ਿਲਾਫ਼ ਸਭ ਤੋਂ ਮਜ਼ਬੂਤ ਆਵਾਜ਼ ਕਿਸ ਨੇ ਚੁੱਕੀ?* ਪੁਲਿਸ ਸੁਧਾਰਾਂ ਲਈ ਕਿਸ ਨੇ ਲਗਾਤਾਰ ਲੜਾਈ ਲੜੀ?* ਪ੍ਰਾਈਵੇਟ ਸਿੱਖਿਆ ਦੀ ਮਨਮਾਨੀ ਖ਼ਿਲਾਫ਼ ਕੌਣ ਸੜਕਾਂ ’ਤੇ ਨਜ਼ਰ ਆਇਆ?* ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕਿਸ ਨੇ ਠੋਸ ਹੱਲ ਪੇਸ਼ ਕੀਤਾ?* ਮਹਿਲਾ ਸਸ਼ਕਤੀਕਰਨ ਲਈ ਕਿਸ ਨੇ ਆਪਣੇ ਹਲਕੇ ਵਿੱਚ ਮਿਸਾਲ ਕਾਇਮ ਕੀਤੀ?* ਦੇਸ਼ ਵਿੱਚ ਦਲਿਤਾ ਉੱਪਰ ਅਪਰਾਧ ਵਧ ਗਏ ਕਿਸ ਪੰਜਾਬ ਦੇ ਨੇਤਾ ਨੇ ਆਪਣੀ ਆਵਾਜ਼ ਬੁਲੰਦ ਕਿਤੀ ?2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਵੋਟਰਾਂ ਨੇ ਵੱਡੀ ਗਿਣਤੀ ਵਿੱਚ ਨਵੇਂ ਚਿਹਰਿਆਂ ਨੂੰ ਮੌਕਾ ਦੇ ਕੇ ਸਿਆਸੀ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਸਵਾਲ ਇਹ ਹੈ ਕਿ ਕੀ 2027 ਵਿੱਚ ਵੀ ਜਨਤਾ ਇੱਕ ਹੋਰ ਸਿਆਸੀ ਬਦਲਾਅ ਲਿਆਵੇਗੀ?ਕੀ ਪੰਜਾਬ ਦੇ ਵੋਟਰ ਫਿਰ ਕਹਿਣਗੇ ਕਿ ਹੁਣ ਨਵੇਂ ਲੋਕਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ?ਜਾਂ ਫਿਰ ਪੁਰਾਣੇ 2-5 ਵਾਰੀ ਦੇ ਐਮ ਐਲ ਏ ਅਤੇ ਤਜਰਬੇਕਾਰ ਆਗੂ ਆਪਣਾ ਪ੍ਰਭਾਵ ਕਾਇਮ ਰੱਖਣਗੇ?ਸੋਸ਼ਲ ਮੀਡੀਆ ’ਤੇ ਵਧ ਰਹੀ ਚਰਚਾ ਦੱਸਦੀ ਹੈ ਕਿ ਲੋਕ ਹੁਣ ਸਿਰਫ਼ ਪਾਰਟੀ ਨਹੀਂ, ਸਗੋਂ ਆਪਣੇ ਵਿਧਾਇਕ ਦੀ ਕਾਰਗੁਜ਼ਾਰੀ ਨੂੰ ਵੀ ਦੇਖਣਾ ਚਾਹੁੰਦੇ ਹਨ। ਜਨਤਾ ਹੁਣ ਪੁੱਛ ਰਹੀ ਹੈ ਕਿ ਪਿਛਲੇ 10–15 ਸਾਲਾਂ ਵਿੱਚ ਉਨ੍ਹਾਂ ਦੇ ਹਲਕੇ ਅਤੇ ਪੰਜਾਬ ਨੂੰ ਕੀ ਮਿਲਿਆ?2027 ਦੀ ਚੋਣ ਸ਼ਾਇਦ ਸਿਰਫ਼ ਪਾਰਟੀਆਂ ਦੀ ਨਹੀਂ, ਸਗੋਂ ਪੁਰਾਣੀ ਅਤੇ ਨਵੀਂ ਲੀਡਰਸ਼ਿਪ ਵਿਚਕਾਰ ਭਰੋਸੇ ਦੀ ਲੜਾਈ ਵੀ ਹੋ ਸਕਦੀ ਹੈ।ਹੁਣ ਫੈਸਲਾ ਪੰਜਾਬ ਦੀ ਜਾਗਰੂਕ ਜਨਤਾ ਦੇ ਹੱਥ ਵਿੱਚ ਹੈ।



