HomeBreaking NEWSਸ਼ਾਰਟ ਸਰਕਟ ਕਾਰਨ ਮੋਬਾਇਲਾਂ ਦੀ ਦੁਕਾਨ ਵਿੱਚ ਲੱਗੀ ਅੱਗ ਸਾਰਾ ਸਮਾਨ ਸੜ...

ਸ਼ਾਰਟ ਸਰਕਟ ਕਾਰਨ ਮੋਬਾਇਲਾਂ ਦੀ ਦੁਕਾਨ ਵਿੱਚ ਲੱਗੀ ਅੱਗ ਸਾਰਾ ਸਮਾਨ ਸੜ ਕੇ ਹੋਇਆ ਸਵਾਹ।

Spread the News

ਪਟਿਆਲਾਡੀਡੀ ਨਿਊਜ਼ਪੇਪਰ , (ਕਰਨਬੀਰ ਸਿੰਘ) : ਬੀਤੀ ਦੇਰ ਸ਼ਾਮ ਸ਼ਹਿਰ ਦੇ ਲੀਲਾ ਭਵਨ ਵਿਖੇ ਗੋਪਾਲ ਸਵੀਟਸ ਦੇ ਪਿੱਛੇ ਪਹਿਲੀ ਮੰਜਿਲ ’ਤੇ ਬਣੀ ਮੋਬਾਇਲ ਰਿਪੇਅਰ ਅਤੇ ਅਸੈੱਸਰੀ ਦੀ ਦੁਕਾਨ ’ਚ ਅਚਾਨਕ ਅੱਗ ਲੱਗ ਗਈ। ਉਸ ਸਮੇਂ ਦੁਕਾਨ ’ਚ ਇਕ ਵਿਅਕਤੀ ਸੀ, ਜੋ ਅੱਗ ਲੱਗਣ ਤੋਂ ਬਾਅਦ ਬਾਹਰ ਆਇਆ। ਉਸ ਨੇ ਬਾਹਰ ਆ ਕੇ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਆਈ ਅਤੇ ਅੱਗ ’ਤੇ ਕਾਬੂ ਪਾਇਆ। ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਦੁਕਾਨ ਦਾ ਕਾਫੀ ਸਾਮਾਨ ਸੜ ਚੁੱਕਾ ਸੀ।ਮੁੱਢਲੀ ਜਾਂਚ ’ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਅੱਗ ਅਚਾਨਕ ਕਾਫੀ ਭੜਕ ਗਈ ਅਤੇ ਲਪਟਾਂ ਬਾਹਰ ਤੱਕ ਆ ਰਹੀਆਂ ਸਨ। ਇਸ ਨਾਲ ਆਸ-ਪਾਸ ਦੇ ਦੁਕਾਨਦਾਰ ਵੀ ਕਾਫੀ ਚਿੰਤਾ ’ਚ ਦਿਖਾਈ ਦਿੱਤੇ ਪਰ ਅੱਗ ’ਤੇ ਕਾਬੂ ਪਾਉਣ ਤੋਂ ਆਸ-ਪਾਸ ਦੇ ਦੁਕਾਨਦਾਰਾਂ ਨੇ ਰਾਹਤ ਮਹਿਸੂਸ ਕੀਤੀ।

Must Read

spot_img