ਜਲੰਧਰ ਡੀਡੀ ਨਿਊਜ਼ਪੇਪਰ (ਕਰਨਬੀਰ ਸਿੰਘ )।ਮਾਨਯੌਗ ਸ਼੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ PPS ਡੀ.ਸੀ.ਪੀ ਇੰਨਵੈਸਟੀਗੇਸ਼ਨ ਜਲੰਧਰ,ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ ਜਲੰਧਰ ਅਤੇ ਸ੍ਰੀ ਪਰਮਜੀਤ ਸਿੰਘPPS ਏ.ਸੀ.ਪੀ. ਡਿਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਸਬ ਇੰਸਪੈਕਟਰ ਸੁਰਜੀਤ ਸਿੰਘ ਜੌੜਾ ਇੰਚਾਰਜ ਪੀ.ਓ ਸਟਾਫ ਜਲੰਧਰ ਵਲੋਂ ਸਮੇਤ ਸਟਾਫ ਮੁੱਕਦਮਾ ਨੰਬਰ 99 ਮਿਤੀ22.05.2020 ਜੁਰਮ 188 ਭ.ਦ, 3 ਈ.ਡੀ ਐਕਟ ਥਾਣਾ ਕੈਂਟ, ਜਲੰਧਰ ਵਿੱਚ ਦੋਸ਼ੀ ਸਲੀਮ ਉਰਫ ਤੇਜੀ ਪੁੱਤਰ ਵੇਦ ਪ੍ਰਕਾਸ਼ ਵਾਸੀ 63/3 ਮੁਹਲਾ ਨੰਬਰ 31, ਜਲੰਧਰ ਕੈਂਟ ਜਿਸ ਨੂੰ ਮਾਣਯੋਗ ਅਦਾਲਤ ਵੱਲੋਂ ਮਿਤੀ 21-01-2023 ਨੂੰ 299 ਸੀ.ਆਰ.ਪੀ.ਸੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਮੁਕੱਦਮਾ ਨੰਬਰ 184 ਮਿਤੀ 06.11.2018 ਜੁਰਮ 13-3-67 ਜੂਆ ਐਕਟ ਥਾਣਾ ਨਵੀ ਬਾਰਾਦਰੀ ਵਿੱਚ ਦੋਸ਼ੀ ਹਰੀ ਚੰਦ ਪੁੱਤਰ ਚੰਦਰਕਾ ਵਾਸੀ ਪਿੰਡ ਜੰਗਲ ਪੁਰਬਾ ਥਾਣਾ ਹਰਦੀ ਜਿਲਾ ਬਹਰਾਇਚ,ਯੂ.ਪੀ ਹਾਲ ਵਾਸੀ ਕਿਰਾਏਦਾਰ ਮੁਹੱਲਾ ਰਣਜੀਤ ਨਗਰ, ਨੇੜੈ ਇੰਡੋਕਨੇਡੀਅਨ ਦਫਤਰ, ਜਲੰਧਰ ਜਿਸਨੂੰ ਮਾਨਯੋਗ ਅਦਾਲਤ ਵੱਲੋਂ ਮਿਤੀ 21.01.2023 ਨੂੰ 299 ਸੀ.ਆਰ.ਪੀ.ਸੀ ਤਹਿਤ ਪੀ.ੳ ਕਰਾਰ ਦਿੱਤਾ ਗਿਆ ਸੀ ਜੋ ਇਹਨਾਂ ਦੋਸ਼ੀਆਂ ਨੂੰ ਮੁਖਬਰ ਖਾਸ ਦੀ ਇਤਲਾਹ ਪਰ ਇਹਨਾ ਦੇ ਘਰੋ ਕਾਬੂ ਕੀਤਾ ਗਿਆ ਹੈ।
ਗ੍ਰਿਫਤਾਰ ਸ਼ੁਦਾ ਭਗੋੜੇ ਦੋਸ਼ੀਆਨ ਦਾ ਨਾਮ ਅਤੇ ਪਤਾ:-
1. ਸਲੀਮ ਉਰਫ ਤੇਜੀ ਪੁੱਤਰ ਵੇਦ ਪ੍ਰਕਾਸ਼ ਵਾਸੀ 63/3 ਮੁਹਲਾ ਨੰਬਰ 31, ਜਲੰਧਰ ਕੈਂਟ।
2. ਹਰੀ ਚੰਦ ਪੁੱਤਰ ਚੰਦਰਕਾ ਵਾਸੀ ਪਿੰਡ ਜੰਗਲ ਪੁਰਬਾ ਥਾਣਾ ਹਰਦੀ ਜਿਲਾ ਬਹਰਾਇਚ, ਯੂ.ਪੀ
ਹਾਲ ਵਾਸੀ ਕਿਰਾਏਦਾਰ ਮੁਹੱਲਾ ਰਣਜੀਤ ਨਗਰ ਨੇੜੈ ਇੰਡੋਕਨੇਡੀਅਨ ਦਫਤਰ, ਜਲੰਧਰ।







