HomeBreaking NEWSਜਲੰਧਰ ਪੁਲਿਸ ਕਮਿਸ਼ਨਰ ਨੇ ਪੁਲਿਸ ਲਾਈਨਜ਼ ਵਿੱਚ ਦਰਜਾ ਚਾਰ ਕਰਮਚਾਰੀਆ ਨੂੰ ਕੰਬਲ...

ਜਲੰਧਰ ਪੁਲਿਸ ਕਮਿਸ਼ਨਰ ਨੇ ਪੁਲਿਸ ਲਾਈਨਜ਼ ਵਿੱਚ ਦਰਜਾ ਚਾਰ ਕਰਮਚਾਰੀਆ ਨੂੰ ਕੰਬਲ ਅਤੇ ਲੋਹਿਆ ਵੰਡਿਆ

ਜਲੰਧਰ ਕਰਨਬੀਰ ਸਿੰਘ। (ਡੀਡੀ ਨਿਊਜ਼ਪੇਪਰ) ਅੱਜ ਮਿਤੀ 08.02.2023 ਨੂੰ ਸ੍ਰੀ ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ., ਕਮਿਸ਼ਨਰ ਪੁਲਿਸ ਜਲੰਧਰ ਨੇ ਪੁਲਿਸ ਲਾਈਨਜ਼ ਵਿੱਚ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਵਿੱਚ ਸ੍ਰੀਮਤੀ ਵਤਸਲਾ ਗੁਪਤਾ,ਆਈ.ਪੀ.ਐਸ., DCP-HQ, ADCP-HQ, ACP-HQ ਸ਼ਾਮਿਲ ਸਨ।ਮੀਟਿੰਗ ਦੌਰਾਨ ਕਮਿਸ਼ਨਰ ਪੁਲਿਸ ਜੀਨੇ ਦਰਜਾ ਚਾਰ ਕਰਮਜਾਰੀਆਂ ਨੂੰ ਜਿਲ੍ਹਾ ਸਾਂਝ ਰਾਹੀਂ ਕਬੱਲ ਅਤੇ ਲੋਈਆਂ ਵੰਡੇ ਅਤੇ ਦਰਜਾ ਚਾਰ

 

ਕਰਮਚਾਰੀਆਂ ਨੂੰ ਆਪਣੀ ਡਿਊਟੀ ਮਿਹਤਨ ਨਾਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਦੀ ਦੁੱਖ ਤਕਲੀਫਾਂ ਨੂੰ ਸੁਣਿਆਂ।ਇਸ ਤੋ ਬਾਅਦ ਕਮਿਸ਼ਨਰ ਪੁਲਿਸ ਜੀ ਨੇ ਪੁਲਿਸ ਲਾਈਨਜ਼ ਵਿੱਚ ਦੌਰਾ ਕੀਤਾ ਤੇ ਪੁਰਾਣੀਆਂ ਇਮਾਰਤਾਂ ਬੈਰਕਾਂ ਅਤੇ ਡਿਸਪੈਂਸਰੀ ਆਦਿ ਦੀ ਮੋਡੀਫਾਈਡ ਕਰਨ ਦਿਸਾ ਨਿਰਦੇਸ਼ ਦਿੱਤੇ ਗਏ। ਸਮਰਾਟ ਸਿਟੀ ਪ੍ਰੋਜੈਕਟ ਅਧੀਨ ਬਣ ਰਹੇ ਕੰਟਰੋਲਰੂਮ ਦਾ ਜਾਇਜ਼ਾ ਲਿਆ ਗਿਆ।ਪੁਲਿਸ ਲਾਈਨਜ਼ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਤਿਆਰ ਕਰਨ ਲਈ ਸਿਵਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

ਕਮਿਸ਼ਨਰ ਪੁਲਿਸ,

ਜਲੰਧਰ

Must Read

spot_img