HomeAmritsar Cityਮਾਨ ਸਰਕਾਰ ਨੇ ਆਗਣਵਾੜੀ ਵਰਕਰਾਂ ਦੀਆਂ ਮੰਗਾ ਮੰਨ ਕੇ ਲੋਕ ਹਿੱਤਾ ਦੀ...

ਮਾਨ ਸਰਕਾਰ ਨੇ ਆਗਣਵਾੜੀ ਵਰਕਰਾਂ ਦੀਆਂ ਮੰਗਾ ਮੰਨ ਕੇ ਲੋਕ ਹਿੱਤਾ ਦੀ ਰਾਖੀ ਕਰਨ ਦਾ ਸਬੂਤ ਦਿੱਤਾ ( ਪ੍ਰਧਾਨ ਵਰਿੰਦਰਜੀਤ ਕੌਰ )

Spread the News

ਅੰਮ੍ਰਿਤਸਰ 18 ਫ਼ਰਵਰੀ ( ਢਿਲੋ ) ਅੱਜ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਮਹਿਲਾ ਪ੍ਰਧਾਨ ਬਰਿੰਦਰਜੀਤ ਕੌਰ ਵੱਲੋ ਪੰਜਾਬ ਸਰਕਾਰ,ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮਾਨਯੋਗ ਸਕੱਤਰ ਸਾਹਿਬ ਡਾਇਰੈਕਟਰ ਮਾਧਵੀ ਕਟਾਰੀਆਂ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਕੇ 397 ਆਂਗਣਵਾੜੀ ਵਰਕਰਾਂ ਜਿਨ੍ਹਾਂ ਦੀ ਹੈਲਪਰਾ ਤੋਂ ਪ੍ਰਮੋਸ਼ਨ ਕੀਤੀਆਂ ਗਈਆਂ ਸਨ ਮਿਤੀ 03/01/2023 ਦੀਆਂ ਹਿਦਾਇਤਾਂ ਦੇ ਮੁਤਾਬਿਕ ਓਹਨਾ ਨੂੰ ਹੋਲਡ ਤੇ ਰੱਖਿਆ ਗਿਆ ਹੈ ਤੇ ਨਾਲ ਹੀ ਓਹਨਾ ਦੀਆਂ ਪ੍ਰਮੋਸ਼ਨਾ ਕੀਤੀਆਂ ਗਈਆਂ ਸਨ, ਓਥੇ ਹਾਜ਼ਰੀ ਲਗਾਉਣ ਦੀ ਅਨੁਮਤੀ ਦਿਤੀ ਗਈ ਹੈ l ਅਸੀਂ ਐਸ ਕਰਦੇ ਹਾ ਕੇ ਜਿਹੜੀਆਂ ਪੋਸਟਾਂ ਹੋਲਡ ਤੇ ਰੱਖੀਆਂ ਗਈਆਂ ਹਨ ਇਹਨਾਂ ਦੇ ਉਪਰ ਹੀ ਇਹਨਾਂ ਨੂੰ ਪਕਿਆ ਕੀਤਾ ਜਾਵੇਗਾ ਤੇ ਇਹਨਾਂ ਪੋਸਟਾਂ ਤੇ ਹੀ ਇਹਨਾਂ ਨੂੰ ਨੌਕਰੀ ਕਰਨ ਦਿਤੀ ਜਾਵੇਗੀ l ਅਸੀਂ ਤਹਿ ਦਿਲੋਂ ਧੰਨਵਾਦੀ ਹਾ ਪੰਜਾਬ ਸਰਕਾਰ ਤੇ ਵਿਭਾਗ ਦੇ ਜਿਨ੍ਹਾਂ ਨੇ ਵਿੱਦਿਅਕ ਯੋਗਤਾ ਨੂੰ ਵਿਚਾਰਦਿਆਂ ਹੋਇਆ ਪ੍ਰਮੋਸ਼ਨਾ ਕੀਤੀਆਂ l ਜੇਕਰ ਸਰਕਾਰ ਅਤੇ ਵਿਭਾਗ ਵਿੱਦਿਅਕ ਯੋਗਤਾ ਨੋ ਨਾ ਪਹਿਲ ਦਵੇ ਤਾਂ ਪੜੀਆਂ ਲਿਖੀਆਂ ਵਰਕਰਾਂ ਨੂੰ ਜ਼ੀਰੋ ਲੈਵਲ ਤੇ ਖੜ੍ਹਾ ਕਰ ਦੇਣਾ ਸੀ l ਅਸੀਂ ਧੰਨਵਾਦ ਕਰਦੇ ਹਾ ਕੇ ਜਿਸ ਤਰਾਹ ਸਾਡੀ ਇਸ ਮੁਸ਼ਕਿਲ ਨੂੰ ਸੁਣਿਆ ਅਤੇ ਵਿਚਾਰਿਆ ਤੇ ਇਹਨਾਂ ਪੋਸਟਾਂ ਨੂੰ ਹੋਲਡ ਤੇ ਰੱਖ ਕੇ ਹਾਜ਼ਰੀ ਲਾਉਣ ਦਾ ਮੌਕਾ ਦਿਤਾ ਹੈ ਤੇ ਜਿਹੜੀਆਂ ਵਰਕਰਾਂ ਦੀਆਂ ਟਰਾਂਸਫਰ ਹੋਈਆਂ ਸੀ ਓਹਨਾ ਨੂੰ ਓਹਨਾ ਦੇ ਸਟੇਸ਼ਨ ਤੇ ਜਾਣ ਦੀ ਦੁਬਾਰਾ ਅਨੁਮਤੀ ਦਿਤੀ ਹੈ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ ਤਾਂ ਕੇ ਪੰਜਾਬ ਦੀਆਂ ਜੋ ਬੇਸਹਾਰਾ, ਵਿਧਵਾ, ਅੰਗਹੀਣ, ਤੇ ਤਲਾਕ ਸ਼ੁਦਾ ਔਰਤਾਂ ਦੇ ਦੁੱਖ ਦਰਦ ਨੂੰ ਸਮਝਦਿਆਂ ਹੋਇਆ ਜਿਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਇਸ ਗਲਤ ਫੈਸਲੇ ਨਾਲ ਠੰਡੇ ਪੈ ਗਏ ਸਨ ਨੂੰ ਰਾਹਤ ਮਿਲੀ ਹੈ, ਇਸ ਗਲਤ ਫੈਸਲੇ ਨਾਲ ਪੂਰੇ ਪੰਜਾਬ ਵਿਚ ਜਿਹੜੀ ਸੋਗ ਦੀ ਲਹਿਰ ਫੈਲੀ ਸੀ ਉਸ ਨੂੰ ਠੰਡਿਆਂ ਕਰਦਿਆਂ ਸਾਰੀਆ ਵਰਕਰਾਂ ਨੂੰ ਓਹਨਾ ਦੇ ਸਟੇਸ਼ਨ ਤੇ ਦੁਬਾਰਾ ਹਾਜ਼ਰੀ ਲਗਾਉਣ ਦੀ ਅਨੁਮਤੀ ਦਿਤੀ ਹੈ ਤੇ ਪੋਸਟਾਂ ਹੋਲਡ ਤੇ ਰੱਖੀਆਂ ਹਨ, ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਸਰਕਾਰ ਤੇ ਵਿਭਾਗ ਦਾ ਦਿਲੋਂ ਧੰਨਵਾਦ ਕਰਦੀ ਹੈ ਤੇ ਆਸ ਕਰਦੀ ਹੈ ਕੇ ਸਰਕਾਰ ਤੇ ਵਿਭਾਗ ਇਸੇ ਤਰ੍ਹਾਂ ਆਂਗਣਵਾੜੀ ਵਰਕਰ ਹੈਲਪਰਾਂ ਦੀਆਂ ਮੁਸ਼ਕਿਲਾਂ ਨੂੰ ਸੁਨਣਗੇ ਤੇ ਹੱਲ ਕਰਨਗੇ ਇਸੇ ਤਰਾਂ ਵਿੱਦਿਅਕ ਯੋਗਤਾ ਨੂੰ ਮੁੱਖ ਰੱਖਦੇ ਹੋਏ ਵਿਚਾਰ ਕਰਨਗੇ

Must Read

spot_img