HomeBreaking NEWSਜਲੰਧਰ ਪੁਲਿਸ ਕਮਿਸ਼ਨਰੇਟ ਵਲੋਂ ਮਾੜੇ ਹਲਾਤਾ ਦਾ ਸਾਹਮਣਾ ਕਰਨ ਲਈ ਪੁਲਿਸ ਲਾਈਨਜ...

ਜਲੰਧਰ ਪੁਲਿਸ ਕਮਿਸ਼ਨਰੇਟ ਵਲੋਂ ਮਾੜੇ ਹਲਾਤਾ ਦਾ ਸਾਹਮਣਾ ਕਰਨ ਲਈ ਪੁਲਿਸ ਲਾਈਨਜ ਵਿੱਚ ਮੌਜੂਦ ਸਾਜੋ-ਸਮਾਨ ਦੀ ਇੰਸਪੈਕਸ਼ਨ ਕੀਤੀ ਗਈ ।

ਡੀਡੀ ਨਿਊਜ਼ਪੇਪਰ।

ਅੱਜ ਮਿਤੀ 24.02.2023 ਨੂੰ ਸ਼੍ਰੀ ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ. ਮਾਨਯੋਗ ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋਂ ਪੁਲਿਸ ਲਾਈਨਜ ਵਿੱਚ ਕਮਿਸ਼ਨਰੇਟ ਜਲੰਧਰ ਦੇ ਕਰਮਚਾਰੀਆਂ ਨਾਲ ਪੰਜਾਬ ਦੇ ਹਲਾਤਾਂ ਸਬੰਧੀ ਮੀਟਿੰਗ ਕੀਤੀ ਗਈ ਅਤੇ ਸ਼ਹਿਰ ਵਿੱਚ ਮਾੜੇ ਹਲਾਤਾ ਦਾ ਸਾਹਮਣਾ ਕਰਨ ਲਈ ਪੁਲਿਸ ਲਾਈਨਜ ਵਿੱਚ ਮੌਜੂਦ ਸਾਜੋ-ਸਮਾਨ ਦੀ ਇੰਸਪੈਕਸ਼ਨ ਕੀਤੀ ਗਈ, ਤਾਂ ਜੋ ਭਵਿੱਖ ਵਿੱਚ ਸ਼ਹਿਰ ਵਿੱਚ ਲਾਅ ਐਂਡ ਆਰਡਰ ਸਬੰਧੀ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਹੋਵੇ। ਇਸਤੋਂ ਇਲਾਵਾ ਮਾਨਯੋਗ ਪੁਲਿਸ ਕਮਿਸ਼ਨਰ ਜੀ ਵੱਲੋਂ ਮੀਟਿੰਗ ਵਿੱਚ ਹਾਜਰ ਪੁਲਿਸ ਕਰਮਚਾਰੀਆਂ ਨੂੰ ਹੱਲਾ-ਸ਼ੇਰੀ ਦਿੱਤੀ ਅਤੇ ਉੱਕਤ ਸਮਾਨ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੂਰਨ ਮੁਸਤੈਦੀ ਨਾਲ ਆਪਣੀ ਡਿਊਟੀ ਕਰਨ ਦੀ ਤਾਕੀਦ ਕੀਤੀ। ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਜੀ ਵੱਲੋਂ ਮਿਤੀ 23.02.2023 ਨੂੰ ਅਜਨਾਲਾ ਵਿੱਖੇ ਜਿਲ੍ਹੇ ਦੇ ਹੋਮਾਗਾਰਡ ਜਵਾਨ ਸੁਰਜੀਤ ਸਿੰਘ PHG ਨੰਬਰ 26845 ਨੂੰ ਵੱਧੀਆ ਡਿਊਟੀ ਕਰਦੇ ਹੋਏ ਜਖਮੀ ਹੋਣ ਤੇ ਪ੍ਰਸੰਸਾ

ਪੱਤਰ ਅਤੇ ਨਕਦ ਇਨਾਮ ਦਿੱਤਾ ਗਿਆ।

Must Read

spot_img