8, ਮਾਰਚ ਡੀਡੀ ਨਿਊਜ਼ਪੇਪਰ, ਕਰਨਬੀਰ ਸਿੰਘ
ਮਾਨਯੋਗ ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ. ਕਮਿਸ਼ਨਰ ਪੁਲਿਸ
ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੀਆਂ ਹਦਾਇਤਾ ਮੁਤਾਬਿਕ ਸਬ-ਡਵੀਜਨ ਉੱਤਰੀ ਦੇ
ਅਧੀਨ ਪੈਂਦੇ ਥਾਣਾ ਡਵੀਜ਼ਨ ਨੰਬਰ 01, 03, 08 ਅਤੇ ਚੌਕੀ ਫੋਕਲ ਪੁਆਇੰਟ ਕਮਿਸ਼ਨਰੇਟ ਜਲੰਧਰ
ਦੇ ਏਰੀਆ ਵਿੱਚ ਵੱਖ ਵੱਖ ਥਾਵਾਂ ਤੇ ਨਾਕਾ ਲਗਾਇਆ ਗਿਆ।
ਦੌਰਾਨੇ ਨਾਕਾਬੰਦੀ ਹੋਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੀ ਦਮਨ ਬੀਰ
ਸਿੰਘ PPS ACP-North ਕਮਿਸ਼ਨਰੇਟ ਜਲੰਧਰ ਵੱਲੋਂ ਹੋਲੀ ਮਨਾਉਣ ਵਾਲੀ ਪਬਲਿਕ ਨੂੰ ਹੋਲੀ ਦਾ
ਪਵਿੱਤਰ ਤਿਉਹਾਰ ਪੂਰੀ ਸਾਵਧਾਨੀ ਅਤੇ ਸ਼ਾਂਤੀ ਨਾਲ ਮਨਾਉਣ ਦੀ ਹਦਾਇਤ ਕੀਤੀ ਗਈ। ਇਸ ਦੇ
ਨਾਲ ਨਾਲ ਹੁੱਲੜਬਾਜੀ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ।







