HomeBreaking NEWSਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ 02 ਨੌਜਵਾਨਾ ਨੂੰ...

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ 02 ਨੌਜਵਾਨਾ ਨੂੰ ਨਸੀਲੀਆ ਗੋਲੀਆ ਅਤੇ ਮੋਟਰ ਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

Spread the News

ਜਲੰਧਰ ਦਿਹਾਤੀ ਬਿਲਗਾ (ਕਰਨਬੀਰ ਸਿੰਘ )

ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐੱਸ, ਉੱਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਦੀ ਅਗਵਾਈ ਹੇਠ ਐਸ.ਆਈ ਮਹਿੰਦਰ ਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਵੱਲੋਂ 02 ਨੌਜਵਾਨਾ ਨੂੰ 430 ਨਸ਼ੀਲੀਆ ਗੋਲੀਆ ਅਤੇ ਮੋਟਰ ਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐੱਸ, ਉੱਪ-ਪੁਲਿਸ ਕਪਤਾਨ, ਸਬ- ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 18-03-2023 ਨੂੰ ASI ਅਨਵਰ ਮਸੀਹ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਥਾ ਤਲਾਸ਼ ਭੈੜੇ ਪੁਰਸ਼ਾਂ ਅਤੇ ਬਾਏ ਕਰਨੇ ਨਾਕਾਬੰਦੀ ਬੱਸ ਅੱਡਾ ਥੰਮਣਵਾਲ ਮੌਜੂਦ ਸੀ ਕਿ ਪਿੰਡ ਬਿਲਗਾ ਵੱਲੋਂ 02 ਮੋਨੋ ਨੌਜਵਾਨ ਮੋਟਰ ਸਾਈਕਲ ਮਾਰਕਾ ਸਪਲੈਡਰ ਪੋਲਸ ਨੰਬਰੀ PB-08-BD-5117 ਪਰ ਸਵਾਰ ਹੋ ਕੇ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਮੋਟਰ ਸਾਈਕਲ ਪਿੱਛੇ ਮੋੜਨ ਲੱਗੇ।ਜਿੰਨਾ ਦਾ ਮੋਟਰ ਸਾਈਕਲ ਸਲਿਪ ਹੋਣ ਕਰਕੇ ਹੇਠਾ ਡਿੱਗ ਪਏ ਜਿਸਤੇ ਪਹਿਲੇ ਨੌਜਵਾਨ ਕਰਨ ਮਹੋ ਉਰਵ ਕਰਨ ਪੁੱਤਰ ਅਮਰੀਕ ਚੰਦ ਵਾਸੀ ਪਿੰਡ ਸਾਗਰਪੁਰ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ ਖੁੱਲੀਆ ਨਸ਼ੀਲੀਆ ਗੋਲੀਆ 220 ਅਤੇ ਦੂਜੇ ਨੌਜਵਾਨ ਬਲਵਿੰਦਰ ਕੁਮਾਰ ਉਰਫ ਮਨੀ ਪੁੱਤਰ ਰਾਜ ਕੁਮਾਰ ਵਾਸੀ ਥੰਮਣਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ ਖੁੱਲੀਆ ਨਸ਼ੀਲੀਆ ਗੋਲੀਆ 210 ਬ੍ਰਾਮਦ ਕਰਕੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 33 ਮਿਤੀ 18-03-2023 ਅਧੀ 22 (ਬੀ)-61-85 NDPS Act ਥਾਣਾ ਬਿਲਗਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ।ਦੋਸ਼ੀਆ ਪਾਸ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਬ੍ਰਾਮਦਗੀ:-

1.ਕਰਨ ਮਹੇ ਉਰਫ ਕਰਨ ਪੁੱਤਰ ਅਮਰੀਕ ਚੰਦ ਵਾਸੀ ਪਿੰਡ ਸਾਗਰਪੁਰ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਨਸ਼ੀਲੀਆ ਖੁੱਲੀਆ ਗੋਲੀਆ 220 ਸਮੇਤ ਮੋਟਰ ਸਾਈਕਲ

2. ਬਲਵਿੰਦਰ ਕੁਮਾਰ ਉਰਫ ਮਨੀ ਪੁੱਤਰ ਰਾਜ ਕੁਮਾਰ ਵਾਸੀ ਥੰਮਣਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨਸ਼ੀਲੀਆ ਗੋਲੀਆ 210

Must Read

spot_img