HomeBreaking NEWSਜੰਗਲਾਤ ਵਿਭਾਗ ’ਚ ਘੁਟਾਲੇ ’ਚ ਫਸੇ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ...

ਜੰਗਲਾਤ ਵਿਭਾਗ ’ਚ ਘੁਟਾਲੇ ’ਚ ਫਸੇ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਸਣੇ ਚਾਰ ’ਤੇ ਧੋਖਾਧੜੀ ਦਾ ਮਾਮਲਾ ਦਰਜ

Spread the News

 ਚੰਡੀਗੜ੍ਹ : ਜੰਗਲਾਤ ਵਿਭਾਗ ’ਚ ਘੁਟਾਲੇ ’ਚ ਫਸੇ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਵਿਜੀਲੈਂਸ ਬਿਊਰੋ ਨੇ ਹਰਪ੍ਰੀਤ ਸਿੰਘ ’ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਹਰਪ੍ਰੀਤ ’ਤੇ ਦੋਸ਼ ਹੈ ਕਿ ਉਸ ਨੇ 60 ਲੱਖ ਰੁਪਏ ਵਿਚ ਖਰੀਦੇ ਪਲਾਟ ਨੂੰ ਉਸੇ ਦਿਨ ਕੇਵਲ 25 ਲੱਖ ਰੁਪਏ ਵਿਚ ਖਰੀਦ ਲਿਆ। ਹਰਪ੍ਰੀਤ ਸਿੰਘ ਤੋਂ ਇਲਾਵਾ ਤਿੰਨ ਹੋਰ ਰਾਜ ਕੁਮਾਰ ਨਾਗਪਾਲ, ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਸਰਪੰਚ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਨਾਗਪਾਲ ਨੂੰ ਗਿ੍ਰਫਤਾਰ ਕਰ ਕੇ ਛੇ ਦਿਨ ਦੇ ਰਿਮਾਂਡ ’ਤੇ ਲਿਆਂਦਾ ਗਿਆ ਹੈ। ਫਰਵਰੀ ਮਹੀਨੇ ਮੁਹਾਲੀ ਵਿਜੀਲੈਂਸ ਥਾਣੇ ’ਚ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਵਿਜੀਲੈਂਸ ਜਾਂਚ ਵਿਚ ਪਤਾ ਲੱਗਾ ਕਿ ਰਾਜ ਕੁਮਾਰ ਨਾਗਪਾਲ, ਵਾਸੀ ਸੈਕਟਰ 8 ਪੰਚਕੂਲਾ, ਹਰਿਆਣਾ ਨੇ ਪਲਾਟ ਨੰਬਰ 2023, ਸੈਕਟਰ 88 ਮੁਹਾਲੀ ਦੀ ਲੈਟਰ ਆਫ ਇੰਟੈਂਟ (ਐੱਲਓਆਈ) ਗੁਰਮਿੰਦਰ ਸਿੰਘ ਗਿੱਲ, ਵਾਸੀ ਕੋਠੀ ਨੰਬਰ 1677, ਫੇਜ 3ਬੀ-2 ਮੁਹਾਲੀ ਤੋਂ 27 ਨਵੰਬਰ 2018 ਨੂੰ ਇਕ ਸਟੈਂਪ ’ਤੇ 60 ਲੱਖ ਰੁਪਏ ’ਚ ਖਰੀਦੀ, ਜਦਕਿ ਉਸੇ ਦਿਨ ਉਸੇ ਸਟੈਂਪ ਦੀ ਲੜੀ ਵਿਚ ਇਕ ਹੋਰ ਸਟੈਂਪ ਖਰੀਦ ਕੇ ਮੁਲਜ਼ਮ ਰਾਜ ਕੁਮਾਰ ਵੱਲੋਂ ਇਹੀ ਪਲਾਟ ਅੱਗੇ ਮੁਲਜ਼ਮ ਸਾਬਕਾ ਮੰਤਰੀ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਲਗਪਗ 35 ਲੱਖ ਰੁਪਏ ਵਿਚ ਘਟਾ ਕੇ ਕੇਵਲ 25 ਲੱਖ ਰੁਪਏ ਵਿਚ ਸਾਜ਼ਿਸ਼ ਤਹਿਤ ਵੇਚ ਦਿੱਤਾ ਗਿਆ। ਇਸ ਪਲਾਟ ਦੀ ਖਰੀਦ ਅਤੇ ਵਿਕਰੀ ਦੇ ਸਮੇਂ ਮੁਲਜ਼ਮ ਰਾਜੇਸ਼ ਕੁਮਾਰ ਚੋਪੜਾ, ਵਾਸੀ ਸੈਕਟਰ 82, ਜੇਐੱਲਪੀਐੱਲ, ਮੁਹਾਲੀ ਨੇ ਬਤੌਰ ਗਵਾਹ ਦਸਤਖਤ ਕੀਤੇ। ਜਾਂਚ ਵਿਚ ਪਤਾ ਲੱਗਾ ਕਿ 60 ਲੱਖ ਰੁਪਏ ਦੀ ਰਕਮ ਵਿਚੋਂ ਮੁਲਜ਼ਮ ਰਾਜ ਕੁਮਾਰ ਦੇ ਖਾਤੇ ਵਿਚ ਪਹਿਲਾਂ ਹੀ ਅਨਮੋਲ ਇੰਪਾਇਰ ਪ੍ਰਾਈਵੇਟ ਲਿਮਟਿਡ ਦੇ ਪ੍ਰੋਪਰਾਈਟਰ ਮੁਲਜ਼ਮ ਰਾਜੇਸ਼ ਕੁਮਾਰ ਚੋਪੜਾ ਨੇ 22,50,000 ਰੁਪਏ, ਹਰਪ੍ਰੀਤ ਸਿੰਘ ਨੇ 20,00,000 ਰੁਪਏ ਅਤੇ ਬਾਕੀਆਂ ਦੇ ਜ਼ਰੀਏ 12, 10,000 ਰੁਪਏ ਜਮ੍ਹਾਂ ਕਰਵਾਏ। ਰਾਜ ਕੁਮਾਰ ਤੋਂ ਇਹ ਐੱਲਓਆਈ ਅੱਗੇ ਹਰਪ੍ਰੀਤ ਸਿੰਘ ਨੂੰ ਦਿਵਾਉਣ ਵਿਚ ਰਾਜ ਕੁਮਾਰ ਸਰਪੰਚ, ਪ੍ਰਾਪਰਟੀ ਡੀਲਰ, ਜੁਝਾਰ ਨਗਰ ਮੁਹਾਲੀ ਅਤੇ ਵਾਸੀ ਫੇਜ 6 ਨੇ ਅਹਿਮ ਭੂਮਿਕਾ ਨਿਭਾਈ ਹੈ।

ਗਮਾਡਾ ਰਿਕਾਰਡ ਮੁਤਾਬਕ ਵਿਕਰੀਕਰਤਾ ਗੁਰਮਿੰਦਰ ਸਿੰਘ ਗਿੱਲ ਦੇ ਨਾਂ ’ਤੇ ਰਾਜ ਕੁਮਾਰ ਦੇ ਨਾਂ ਐੱਲਓਆਈ ਤਬਦੀਲ ਹੋਣ ਸਬੰਧੀ ਕੋਈ ਰਿਕਾਰਡ ਮੌਜੂਦ ਨਹੀਂ ਹੈ ਅਤੇ ਸਿੱਧਾ ਗੁਰਮਿੰਦਰ ਸਿੰਘ ਗਿੱਲ ਦੇ ਨਾਂ ’ਤੇ ਹਰਪ੍ਰੀਤ ਸਿੰਘ ਦੇ ਨਾਂ ’ਤੇ ਪਲਾਟ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਰਾਜ ਕੁਮਾਰ ਨਾਗਪਾਲ, ਰਾਜੇਸ਼ ਕੁਮਾਰ ਚੋਪੜਾ ਪ੍ਰਾਪਰਟੀ ਡੀਲਰ, ਰਾਜ ਕੁਮਾਰ ਸਰਪੰਚ ਪ੍ਰਾਪਰਟੀ ਡੀਲਰ ਅਤੇ ਹਰਪ੍ਰੀਤ ਸਿੰਘ ਨੇ ਮਿਲੀਭੁਗਤ ਨਾਲ ਵੱਖ-ਵੱਖ ਐਂਟਰੀਆਂ ਜ਼ਰੀਏ ਰਾਜ ਕੁਮਾਰ ਨੂੰ ਇਹ ਐੱਲਓਆਈ ਫ਼ਰਜ਼ੀ ਤੌਰ ’ਤੇ ਖਰੀਦ ਤੇ ਵਿਕਰੀ ਕਰਨੀ ਦਿਖਾਈ ਗਈ ਹੈ। ਸਾਧੂ ਸਿੰਘ ਧਰਮਸੋਤ ਦੇ ਪੁੱਤਰ ਲਈ ਲਗਪਗ 60 ਲੱਖ ਰੁਪਏ ਦੇ ਪਲਾਟ ਨੂੰ 25 ਲੱਖ ਰੁਪਏ ਵਿਚ ਖਰੀਦ ਕਰਨ ਲਈ ਦਿਖਾਉਣ ’ਚ ਮਦਦ ਕੀਤੀ ਗਈ ਹੈ। ਬਾਕੀ ਦੇ ਮੁਲਜ਼ਮਾਂ ਦੀ ਭਾਲ ਜਾਰੀ ਹੈ।

Must Read

spot_img