ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਆਪੋ-ਆਪਣਾ ਜ਼ੋਰ ਲਗਾ ਰਹੀਆਂ ਹਨ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਜਲੰਧਰ ਦੀ ਲੋਕ ਸਭਾ ਸੀਟ ‘ਤੇ ਚੋਣ ਦੀ ਤਾਰੀਕ ਦਾ ਐਲਾਨ ਹੋ ਗਿਆ ਹੈ। ਇਸੇ ਦੇ ਚੱਲਦੇ ਹੁਣ ਭਾਜਪਾ ਦੇ ਰਾਸ਼ਟਰੀ ਜਨਰਲ ਸੈਕਟਰੀ ਅਰੁਣ ਸਿੰਘ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਜਲੰਧਰ ਲੋਕ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਡਾ. ਮਹਿੰਦਰ ਸਿੰਘ ਨੂੰ ਚੋਣ ਇੰਚਾਰਜ ਨਿਯੁਕਤ ਕੀਤਾ ਹੈ।
ਚੋਣਾਂ ਲਈ ਸਮਾਂ-ਸਾਰਣੀ
ਪੋਲ ਇਵੈਂਟਸ – ਜ਼ਿਮਨੀ ਚੋਣਾਂ
ਗਜ਼ਟ ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ – 13.04.2023 (ਵੀਰਵਾਰ)
ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ – 20.04.2023 (ਵੀਰਵਾਰ)
ਨਾਮਜ਼ਦਗੀਆਂ ਦੀ ਪੜਤਾਲ ਦੀ ਮਿਤੀ – 21.04.2023 (ਸ਼ੁੱਕਰਵਾਰ)
ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ – 24.04.2023 (ਸੋਮਵਾਰ)
ਪੋਲ ਦੀ ਮਿਤੀ – 10.05.2023 (ਬੁੱਧਵਾਰ)
ਗਿਣਤੀ ਦੀ ਮਿਤੀ – 13.05.2023 (ਸ਼ਨੀਵਾਰ)







