HomeAmritsar Cityਸ਼ਰਮਸਾਰ : ਪੰਜਾਬ ‘ਚ ਬਦਮਾਸ਼ਾਂ ਨੇ ਗ੍ਰੰਥੀ ਦੀ ਵੱਢੀ ਲੱਤ

ਸ਼ਰਮਸਾਰ : ਪੰਜਾਬ ‘ਚ ਬਦਮਾਸ਼ਾਂ ਨੇ ਗ੍ਰੰਥੀ ਦੀ ਵੱਢੀ ਲੱਤ

Spread the News

ਪੰਜਾਬ ਦੇ ਤਰਨਤਾਰਨ ਜਿਲ੍ਹੇ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇੱਥੇ ਬਦਮਾਸ਼ਾਂ ਵੱਲੋ ਇੱਕ ਗ੍ਰੰਥੀ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਸਾਹਮਣੇ ਆਇਆ ਹੈ ਕਿ ਬੀਤੀ ਦੇਰ ਰਾਤ ਗ੍ਰੰਥੀ ਗੁਰਦੁਆਰੇ ਸਾਹਿਬ ਤੋਂ ਪਾਠ ਕਰ ਕੇ ਰਾਤ 8 ਵੱਜੇ ਦੇ ਕਰੀਬ ਘਰ ਵਾਪਸ ਜਾ ਰਿਹਾ ਸੀ ਇਸੇ ਦੌਰਾਨ ਕੁੱਝ ਬਦਮਾਸ਼ ਆਏ ‘ਤੇ ਗ੍ਰੰਥੀ ਦੀ ਲੱਤ ਵੱਢ ਦਿੱਤੀ ‘ਤੇ ਨਾਲ ਹੀ ਉਸ ਦੀਆਂ ਹੱਥ ਦੀਆਂ ਉਂਗਲਾਂ ਵੀ ਵੱਢ ਦਿੱਤੀਆ। ਕਿਹਾ ਜਾ ਰਿਹਾ ਹੈ ਕਿ ਬਦਮਾਸ਼ ਉਸ ਦੀ ਲੱਤ ‘ਤੇ ਉਂਗਲਾਂ ਨਾਲ ਲੈ ਗਏ। ਜਾਣਕਾਰੀ ਮੁਤਾਬਕ ਗ੍ਰੰਥੀ ਦੀ ਪਹਿਚਾਣ ਕਸਬਾ ਖਡੂਰ ਸਾਹਿਬ ਦੇ ਸੁਖਚੈਨ ਸਿੰਘ ਉਮਰ 55 ਸਾਲ ਪੁੱਤਰ ਸ਼ੇਰ ਸਿੰਘ ਵਜੋਂ ਹੋਈ ਹੈ। ਫਿਲਹਾਲ ਇਸ ਸਬੰਧੀ ਚੌਂਕੀ ਖਡੂਰ ਸਾਹਿਬ ਦੇ ਇੰਚਾਰਜ ਜਤਿੰਦਰ ਸਿੰਘ ਦਾ ਕਹਿਣਾ ਹੈ ਕੇ ਉਨ੍ਹਾਂ ਵੱਲੋਂ ਮੌਕਾ ਦੇਖਿਆਂ ਗਿਆ ਹੈ ਸੀ ਸੀ ਟੀ ਵੀ ਫੁਟੇਜ਼ ਖੰਗਾਲੀ ਜਾ ਰਹੀ ਹੈ ।

Must Read

spot_img