ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਕੱਲ੍ਹ ਪਟਿਆਲਾ ਜੇਲ੍ਹੇ ਤੋਂ ਰਿਹਾ ਹੋ ਜਾਣਗੇ। ਇਸ ਦੀ ਜਾਣਕਾਰੀ ਉਨ੍ਹਾਂ ਦੇ ਅਧਿਕਾਰਿਕ ਟਵੀਟਰ ਹੈਂਡਲ ਰਾਹੀਂ ਦਿੱਤੀ ਗਈ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ 34 ਸਾਲ ਪੁਰਾਣੇ ਰੋਡਰੇਜ ਮਾਮਲੇ ‘ਚ ਪਟਿਆਲਾ ਸੈਂਟਰਲ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ। ਕੁੱਝ ਦਿਨ ਪਹਿਲਾਂ ਖਬਰ ਆਈ ਸੀ ਕਿ ਨਵਜੋਤ ਸਿੱਧੂ 1 ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਜਾਣਗੇ। ਇਸ ਤੋਂ ਬਾਅਦ ਮੁੜ ਅੱਜ ਸਵੇਰੇ ਖਬਰ ਆਈ ਕਿ ਸਿੱਧੂ ਦੀ ਰਿਹਾਈ 9 ਤੋਂ 13 ਅਪ੍ਰੈਲ ਵਿਚ ਹੋਣ ਦੀ ਸੰਭਾਵਨਾ ਹੈ। ਪਰ ਹਾਲ ਹੀ ‘ਚ ਆਈ ਹੁਣ ਖਬਰ ਮੁਤਾਬਕ ਨਵਜੋਤ ਸਿੰਘ ਸਿੱਧੂ ਕੱਲ੍ਹ ਜੇਲ੍ਹ ਤੋਂ ਬਾਹਰ ਆ ਜਾਣਗੇ।







