HomeBhahwanigarhਤੁਹਾਡੇ ਸਹਿਯੋਗ ਸਦਕਾ ਜਾਰੀ ਰਹੇਗੀ ਬੀੜ ਦੋਸਾਂਝ ਨਾਭਾ ਵਿਖੇ ਜਾਨਵਰਾਂ ਦੀ ਸੇਵਾ-ਗੁਰਪ੍ਰੀਤ...

ਤੁਹਾਡੇ ਸਹਿਯੋਗ ਸਦਕਾ ਜਾਰੀ ਰਹੇਗੀ ਬੀੜ ਦੋਸਾਂਝ ਨਾਭਾ ਵਿਖੇ ਜਾਨਵਰਾਂ ਦੀ ਸੇਵਾ-ਗੁਰਪ੍ਰੀਤ ਸਿੰਘ ਬੀਂਬੜ

Spread the News

ਭਵਾਨੀਗੜ੍ਹ, 3, ਅਪ੍ਰੈਲ (ਕ੍ਰਿਸ਼ਨ ਚੌਹਾਨ) : ਪਿਛਲੇ 10 ਸਾਲਾਂ ਤੋਂ ਸਮਾਜ ਭਲਾਈ ਕੰਮ ਕਰ ਰਹੀ ਉਡਾਣ ਫਾਊਂਡੇਸ਼ਨ ਭਵਾਨੀਗੜ੍ਹ ਸੰਸਥਾ ਵੱਲੋਂ ਬੀੜ ਦੋਸਾਂਝ ਨਾਭਾ ਵਿਖੇ ਪੰਛੀ, ਜੰਗਲੀ ਜਾਨਵਰਾਂ ਅਤੇ ਦਰੱਖਤਾਂ ਦੀ ਸਾਂਭ ਸੰਭਾਲ ਦੀ ਸੇਵਾ ਚੱਲ ਰਹੀ ਹੈ। ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਂਬੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਇਹ ਸੇਵਾ ਪਿਛਲੇ ਇਕ ਸਾਲ ਤੋਂ ਕੀਤੀ ਜਾ ਰਹੀ ਹੈ । ਜਿਸ ਵਿਚ ਪੰਛੀਆਂ ਦੇ ਆਲ੍ਹਣੇ ਲਾਉਣਾ, ਪਾਣੀ ਦੇ ਕਟੋਰੇ ਰੱਖਣਾਂ, ਅਤੇ ਖਾਣ ਪੀਣ ਦਾ ਸਾਮਾਨ ਜਿਵੇਂ ਗੁੜ, ਸ਼ੱਕਰ, ਫਲ, ਸਬਜ਼ੀਆਂ, ਤੂੜੀ ਆਟਾ, ਹਰਾ ਚਾਰਾ ਆਦਿ ਲਿਜਾਇਆ ਜਾਂਦਾ ਹੈ। ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਇਹ ਸੇਵਾ ਹਰ ਐਤਵਾਰ ਕੀਤੀ ਜਾਂਦੀ ਹੈ।

Must Read

spot_img