ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਹੈ ਇਸ ਨੂੰ ਕਈ ਸਮੱਸਿਆਵਾਂ ਨੇ ਘੇਰਿਆ ਹੈ ।ਇਹ ਹਨ ਜਿਵੇਂ ਜਿਵੇਂ ਔਰਤਾਂ ਨੂੰ ਘੱਟ ਸਮਝਣਾ ,ਦਾਜ ਪ੍ਰਥਾ, ਭੀਖ ਮੰਗਣਾ ,ਛੂਤ ਛਾਤ , ਲੜਕੀਆਂ ਨੂੰ ਜੰਮਦੇ ਹੀ ਮਾਰ ਦੇਣਾ ਆਦਿ। ਭਰੂਣ ਹੱਤਿਆ ਵੀ ਬਹੁਤ ਵੱਡੀ ਸਮਾਜਿਕ ਬੁਰਾਈਆਂ ਵਿੱਚੋਂ ਇੱਕ ਹੈ ਜਿਸ ਲਈ ਸਾਡਾ ਸਮਾਜ ਜਿੰਮੇਦਾਰ ਹੈ ।ਨੌਜਵਾਨ ਪੀੜੀ ਦਾ ਨਸ਼ਿਆਂ ਵੱਲ ਵਧਣਾ, ਮੁੰਡੇ ਕੁੜੀਆਂ ਦੇ ਵਿੱਚ ਭੇਦਭਾਵ, ਰੇਪ ਕੇਸਾਂ ਦਾ ਵਧਣਾ, ਵਿਆਹ ਸ਼ਾਦੀ ਸਮੇਂ ਦੀਆਂ ਕੁਰੀਤੀਆਂ ਇਹ ਸਾਰੀਆਂ ਸਮਾਜਿਕ ਬੁਰਾਈਆਂ ਦੇਸ਼ ਦੀ ਤਰੱਕੀ ਨੂੰ ਰੋਕਦੀਆਂ ਹਨ। ਪੜੇ ਲਿਖੇ ਲੋਕਾਂ ਦੇ ਵਿਰੋਧ ਨਾਲ ਇਹ ਚਾਹੇ ਕੁਝ ਹੱਦ ਤੱਕ ਤਾਂ ਖਤਮ ਹੋਈਆਂ ਹਨ ਪਰ ਅਜੇ ਵੀ ਸਮਾਜ ਲਈ ਸਮੱਸਿਆ ਬਣੀਆਂ ਹੋਈਆਂ ਹਨ।
ਪੰਕਜ ਮਰਵਾਹਾ
ਈ.ਟੀ.ਟੀ ਟੀਚਰ . ਸਰਕਾਰੀ ਐਲੀਮੈਂਟਰੀ ਸਕੂਲ ਡੋਗਰਾਂਵਾਲ







