Scorpion on Air India flight: ਨਾਗਪੁਰ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਇਕ ਯਾਤਰੀ ਨੂੰ ਬਿੱਛੂ ਨੇ ਡੰਗ ਲਿਆ। ਘਟਨਾ 23 ਅਪ੍ਰੈਲ 2023 ਦੀ ਹੈ। ਏਅਰ ਇੰਡੀਆ ਦੀ ਨਾਗਪੁਰ-ਮੁੰਬਈ ਫਲਾਈਟ (ਏ.ਆਈ. 630) ਉਸ ਸਮੇਂ ਹਵਾ ਵਿਚ ਸੀ ਜਦੋਂ ਮੁੰਬਈ ਹਵਾਈ ਅੱਡੇ ‘ਤੇ ਡਾਕਟਰ ਨਾਲ ਤਿਆਰ ਰਹਿਣ ਦੀ ਸੂਚਨਾ ਦਿੱਤੀ ਗਈ।ਜਹਾਜ਼ ਦੇ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਏਅਰ ਇੰਡੀਆ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਯਾਤਰੀ ਦਾ ਇਲਾਜ ਕੀਤਾ ਗਿਆ ਹੈ ਅਤੇ ਹੁਣ ਉਹ ਖਤਰੇ ਤੋਂ ਬਾਹਰ ਹੈ।
ਬਿੱਛੂ ਦੇ ਡੰਗਣ ਦੀ ਬਹੁਤ ਹੀ ਮੰਦਭਾਗੀ ਘਟਨਾ
ਜਹਾਜ਼ਾਂ ‘ਤੇ ਜਿਉਂਦੇ ਪੰਛੀ ਅਤੇ ਚੂਹੇ ਮਿਲਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਪਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਯਾਤਰੀ ਨੂੰ ਬਿੱਛੂ ਨੇ ਡੰਗਿਆ ਹੋਵੇ। ਏਅਰ ਇੰਡੀਆ ਦੇ ਬੁਲਾਰੇ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ 23 ਅਪ੍ਰੈਲ 2023 ਨੂੰ ਜਹਾਜ਼ ‘ਚ ਸਵਾਰ ਇੱਕ ਯਾਤਰੀ ‘ਤੇ ਬਿੱਛੂ ਦੇ ਡੰਗਣ ਦੀ ਘਟਨਾ ਬੇਹੱਦ ਮੰਦਭਾਗੀ ਸੀ।
ਏਅਰ ਇੰਡੀਆ ਨੇ ਪ੍ਰਗਟਿਆ ਅਫਸੋਸ
ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਨੇ ਦੱਸਿਆ ਕਿ AI 630 ਫਲਾਈਟ ‘ਚ ਇਕ ਯਾਤਰੀ ਨੂੰ ਬਿੱਛੂ ਨੇ ਡੰਗ ਲਿਆ। ਜਹਾਜ਼ ਦੇ ਏਅਰਪੋਰਟ ‘ਤੇ ਪਹੁੰਚਦੇ ਹੀ ਮਹਿਲਾ ਯਾਤਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਸਾਡੇ ਅਧਿਕਾਰੀਆਂ ਨੇ ਔਰਤ ਦੇ ਨਾਲ ਹਸਪਤਾਲ ਪਹੁੰਚਾਇਆ ਅਤੇ ਉਸ ਨੂੰ ਛੁੱਟੀ ਮਿਲਣ ਤੱਕ ਯਾਤਰੀ ਦੀ ਹਰ ਸੰਭਵ ਮਦਦ ਕੀਤੀ। ਏਅਰ ਇੰਡੀਆ ਦੀ ਇੰਜੀਨੀਅਰਿੰਗ ਟੀਮ ਨੇ ਜਹਾਜ਼ ਦੀ ਵਿਆਪਕ ਜਾਂਚ ਕੀਤੀ ਹੈ।







