HomeHealthHealth Alert: ਪੰਜਾਬ ‘ਚ ਕੋਰੋਨਾ ਦੇ ਇੰਨ੍ਹੇ ਨਵੇਂ ਮਾਮਲੇ ਆਏ ਸਾਹਮਣੇ

Health Alert: ਪੰਜਾਬ ‘ਚ ਕੋਰੋਨਾ ਦੇ ਇੰਨ੍ਹੇ ਨਵੇਂ ਮਾਮਲੇ ਆਏ ਸਾਹਮਣੇ

Spread the News

ਪੰਜਾਬ ‘ਚ ਕੋਰੋਨਾ ਘਾਤਕ ਹੁੰਦਾ ਨਜ਼ਰ ਆ ਰਿਹਾ ਹੈ। ਸਿਹਤ ਵਿਭਾਗ ਅਨੁਸਾਰ ਐਤਵਾਰ ਨੂੰ 5531 ਨਮੂਨਿਆਂ ਦੀ ਜਾਂਚ ਤੋਂ ਬਾਅਦ 103 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 22 ਮਰੀਜ਼ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ। ਦੱਸ ਦਈਏ ਕਿ ਇਸ ਸਮੇਂ ਸੂਬੇ ਦੇ ਵੱਖ-ਵੱਖ ਹਸਪਤਾਲਾਂ ‘ਚ 17 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ, 10 ਮਰੀਜ਼ ਗੰਭੀਰ ਦੇਖਭਾਲ ਪੱਧਰ-3 ‘ਤੇ ਹਨ ਅਤੇ ਇਕ ਮਰੀਜ਼ ਵੈਂਟੀਲੇਟਰ ‘ਤੇ ਹੈ।

ਇਸ ਤੋਂ ਇਲਾਵਾ ਹੁਸ਼ਿਆਰਪੁਰ ‘ਚ 22, ਫਾਜ਼ਿਲਕਾ ‘ਚ 15, ਲੁਧਿਆਣਾ ਅਤੇ ਮੋਹਾਲੀ ‘ਚ 10-10, ਬਠਿੰਡਾ ‘ਚ 7, ਮੋਗਾ ਅਤੇ ਫਰੀਦਕੋਟ ‘ਚ 6-6, ਅੰਮ੍ਰਿਤਸਰ ਅਤੇ ਜਲੰਧਰ ‘ਚ 4-4, ਫਿਰੋਜ਼ਪੁਰ, ਪਟਿਆਲਾ ਅਤੇ ਸੰਗਰੂਰ ‘ਚ 3-3, ਬਰਨਾਲਾ, ਗੁਰਦਾਸਪੁਰ ‘ਚ 2, 2. ਰੋਪੜ ਅਤੇ ਨਵਾਂਸ਼ਹਿਰ ‘ਚ 2 ਅਤੇ ਮਲੇਰਕੋਟਲਾ ਤੇ ਮਾਨਸਾ ‘ਚ 1-1 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

Must Read

spot_img