ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਅੱਜ ਜਨਮਦਿਨ ਹੈ। ਇਸ ਮੌਕੇ ‘ਤੇ ਗਾਇਕ ਦੀ ਮਾਂ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਕਿ -‘ਸ਼ੁੱਭ ਪਿਛਲੇ ਜਨਮ ਦਿਨ ਤੇ ਤੁਸੀਂ ਬੰਬੇ ਸੀ ਰਾਤੀ ਬਾਰਾਂ ਵਜੇ ਵਿਸ਼ ਕੀਤਾ ਸੀ ਪਰ ਇਸ ਵਾਰ ਮੈ ਉਡੀਕਦੀ ਰਹੀ ਤੁਸੀ ਮੈਨੂੰ ਵਿਸ਼ ਹੀ ਨੀ ਕੀਤਾ ਕੀ ਤੁਸੀ ਮੈਥੋਂ ਐਨੀ ਦੂਰ ਚਲੇ ਗਏ ਤੁਸੀ ਮੈਨੂੰ ਕਦੇ ਵੀ ਵਿਸ਼ ਨਹੀ ਕਰੋਂਗੇ ਨਹੀ ਪੁੱਤ ਐਦਾਂ ਨਾ ਕਰੋ ਸਾਡਾ ਨੀ ਸਰਦਾ ਤੁਹਾਡੇ ਬਿਨਾਂ ਵਾਪਿਸ ਆਜੋ ਸ਼ੁਭ ਰੱਬ ਦਾ ਵਾਸਤਾ…’







