HomePunjabਸਾਵਧਾਨ : ਰਾਤ ਨੂੰ ਸੌਣ ਤੋਂ ਪਹਿਲਾ ਨਾ ਖਾਓ ਇਹ ਚੀਜ਼ਾਂ

ਸਾਵਧਾਨ : ਰਾਤ ਨੂੰ ਸੌਣ ਤੋਂ ਪਹਿਲਾ ਨਾ ਖਾਓ ਇਹ ਚੀਜ਼ਾਂ

Spread the News

ਬਦਲਦੇ ਸਮੇਂ ਦੇ ਨਾਲ-ਨਾਲ ਲੋਕ ਆਪਣੀ ਸਿਹਤ ਪ੍ਰਤੀ ਵੀ ਸੁਚੇਤ ਹੁੰਦੇ ਜਾ ਰਹੇ ਹਨ। ਅੱਜ ਦੀ ਤਣਾਅ ਭਰੀ ਜ਼ਿੰਦਗੀ ‘ਚ ਸਿਹਤਮੰਦ ਰਹਿਣ ਲਈ ਚੰਗੀ ਨੀਂਦ ਲੈਣਾ ਸਭ ਤੋਂ ਜ਼ਰੂਰੀ ਹੈ। ਨੀਂਦ ਨਾ ਆਉਣ ਕਾਰਨ ਪੂਰਾ ਦਿਨ ਚੰਗੀ ਤਰ੍ਹਾਂ ਨਹੀਂ ਲੰਘਦਾ। ਇਸਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਚੰਗੀ ਨੀਂਦ ਲਈ ਖਾਣਾ ਖਾਣ ਦਾ ਸਹੀ ਸਮਾਂ ਅਤੇ ਸਿਹਤਮੰਦ ਖੁਰਾਕ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਦੱਸ ਦਈਏ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਗੈਰ-ਸਿਹਤਮੰਦ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

 

ਆਓ ਜਾਣਦੇ ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੀ ਨਹੀਂ ਖਾਣਾ ਚਾਹੀਦਾ-

 

ਰਾਤ ਨੂੰ ਸੌਣ ਤੋਂ ਪਹਿਲਾਂ ਕਦੇ ਵੀ ਚਾਕਲੇਟ ਅਤੇ ਦਰਦ ਨਿਵਾਰਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਨ੍ਹਾਂ ‘ਚ ਕਾਫੀ ਮਾਤਰਾ ‘ਚ ਕੈਫੀਨ ਪਾਈ ਜਾਂਦੀ ਹੈ। ਜੋ ਸਾਡੇ ਸੌਣ ਨੂੰ ਪ੍ਰਭਾਵਿਤ ਕਰਦਾ ਹੈ।

ਪਿਆਜ਼ ਖਾਣ ਨਾਲ ਸਾਡੀ ਪਾਚਨ ਪ੍ਰਣਾਲੀ ‘ਤੇ ਅਸਰ ਪੈਂਦਾ ਹੈ। ਪਿਆਜ਼ ਪੇਟ ਵਿੱਚ ਗੈਸ ਬਣਾਉਂਦਾ ਹੈ, ਜੋ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਰਾਤ ਨੂੰ ਸੌਣ ਤੋਂ ਪਹਿਲਾਂ ਕਦੇ ਵੀ ਸ਼ਰਾਬ ਦਾ ਸੇਵਨ ਨਾ ਕਰੋ। ਅਜਿਹਾ ਨਹੀਂ ਹੈ ਕਿ ਸਿਰਫ ਸ਼ਰਾਬ ‘ਚ ਹੀ ਅਲਕੋਹਲ ਹੁੰਦੀ ਹੈ, ਸ਼ਰਾਬ ਤੋਂ ਇਲਾਵਾ ਕੁਝ ਸਾਫਟ ਡਰਿੰਕਸ ‘ਚ ਵੀ ਸ਼ਰਾਬ ਪਾਈ ਜਾਂਦੀ ਹੈ, ਜਿਸ ਕਾਰਨ ਨੀਂਦ ‘ਤੇ ਬੁਰਾ ਅਸਰ ਪੈਂਦਾ ਹੈ।

ਟੋਮੈਟੋ ਸੌਸ ਹਰ ਕੋਈ ਪਸੰਦ ਕਰਦਾ ਹੈ। ਇਸ ਵਿਚ ਐਸੀਡਿਟੀ ਜ਼ਿਆਦਾ ਹੋਣ ਕਾਰਨ ਕਈ ਵਾਰ ਇਸ ਨੂੰ ਖਾਣ ਤੋਂ ਬਾਅਦ ਬਦਹਜ਼ਮੀ ਜਾਂ ਦਿਲ ਵਿਚ ਜਲਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਸਾਨੂੰ ਰਾਤ ਨੂੰ ਸੌਂਣ ਤੋਂ ਪਹਿਲਾ ਟੋਮੈਟੋ ਸੌਸ ਨਹੀਂ ਖਾਣੀ ਚਾਹੀਦੀ।

Must Read

spot_img