ਜੇਕਰ ਤੁਸੀਂ ਵੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤੇ ਨਾਲ ਹੀ 12ਵੀਂ ਪਾਸ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਚੰਡੀਗੜ੍ਹ ਪੁਲਿਸ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਜਨਰਲ ਡਿਊਟੀ ਕਾਂਸਟੇਬਲ, ਆਈ.ਟੀ. ਕਾਂਸਟੇਬਲ ਅਤੇ ਸਪੋਰਟਸ ਕੋਟਾ ਕਾਂਸਟੇਬਲ ਸਮੇਤ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਜੇ ਤੁਸੀਂ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਚੰਡੀਗੜ੍ਹ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹੋ। ਚੰਡੀਗੜ੍ਹ ਪੁਲਿਸ ਭਰਤੀ 2023 ਲਈ ਅਰਜ਼ੀ ਪ੍ਰਕਿਰਿਆ 27 ਮਈ ਨੂੰ ਸ਼ੁਰੂ ਹੋਵੇਗੀ ਅਤੇ 17 ਜੂਨ ਨੂੰ ਸਮਾਪਤ ਹੋਵੇਗੀ। ਇਸ ਭਰਤੀ ਮੁਹਿੰਮ ਰਾਹੀਂ ਕੁੱਲ 700 ਅਸਾਮੀਆਂ ਭਰੀਆਂ ਜਾਣਗੀਆਂ।
- ਉਮਰ ਸੀਮਾ – 18 ਤੋਂ 25 ਸਾਲ ਦੇ ਵਿਚਕਾਰ ਹੈ
- ਅਪਲਾਈ ਫੀਸ ਦਾ ਵੇਰਵਾ ਵੀ ਜਾਣ ਲਓ…
- ਜਨਰਲ ਅਤੇ ਓਬੀਸੀ ਉਮੀਦਵਾਰ ਲਈ 1000 ਪ੍ਰਤੀ ਉਮੀਦਵਾਰ ਰੁਪਏ ਫੀਸ ਰੱਖੀ ਗਈ ਹੈ।
- SC/EWS ਉਮੀਦਵਾਰ ਲਈ 800 ਰੁਪਏ ਪ੍ਰਤੀ ਉਮੀਦਵਾਰ ਫੀਸ ਰੱਖੀ ਗਈ ਹੈ।
- ਐਪਲੀਕੇਸ਼ਨ ਫੀਸ ਦਾ ਭੁਗਤਾਨ ਈ-ਚਲਾਨ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਜਾਂ ਇੰਟਰਨੈੱਟ ਬੈਂਕਿੰਗ ਰਾਹੀਂ ਕੀਤਾ ਜਾ ਸਕਦਾ ਹੈ।







