30/5, ਡੀਡੀ ਨਿਊਜ਼ਪੇਪਰ
ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐਸ, ਜੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਘੱਲੂਘਾਰਾ ਦਿਵਸ ਨੂੰ ਮੁੱਖ ਰੱਖਦੇ ਹੋਏ ਏਸੀਪੀ ਸੈਂਟਰਲ ਸ੍ਰੀ ਨਿਰਮਲ ਸਿੰਘ ਜੀ ਦੀ ਨਿਗਰਾਨੀ ਹੇਠ ਥਾਣਾ ਮੁਖੀ ਡਿਵੀਜਨ ਨੰਬਰ ਤਿੰਨ ਅਤੇ ਡਵੀਜ਼ਨ ਨੰਬਰ 6 ਵੱਲੋਂ ਸਮੇਤ ਪੁਲਸ ਕਰਮਚਾਰੀਆਂ ਡੌਗ ਸਕੁਐਡ ਅਤੇ ਬੰਬ ਨਿਰੋਧਕ ਟੀਮਾਂ ਦੇ ਨਾਲ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਅਤੇ ਭੀੜ ਭਾੜ ਵਾਲੇ ਇਲਾਕਿਆਂ ਵਿਚ ਦੀ ਸਰਪਰਾਈਜ਼ ਚੈਕਿੰਗ ਕਰਵਾਈ ਗਈ। ਜਿਸ ਵਿਚ ਸ਼ੱਕੀ ਪੁਰਸ਼ਾਂ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ।







