HomeGeneralਥਾਣਾ ਮੁਕੇਰੀਆਂ ਦੇ ਐਸ ਐਚ ਓ ਸਰਦਾਰ ਬਲਜੀਤ ਸਿੰਘ ਕਾਹਲੋ ਹੋਏ ਸੇਵਾ...

ਥਾਣਾ ਮੁਕੇਰੀਆਂ ਦੇ ਐਸ ਐਚ ਓ ਸਰਦਾਰ ਬਲਜੀਤ ਸਿੰਘ ਕਾਹਲੋ ਹੋਏ ਸੇਵਾ ਮੁਕਤ

Spread the News

ਡੀਡੀ ਨਿਊਜ਼ਪੇਪਰ। ਮੁਕੇਰੀਆ 

ਸਰਦਾਰ ਬਲਜੀਤ ਸਿੰਘ ਕਾਹਲੋ 35 ਸਾਲ ਦੀ ਬੇਦਾਗ ਸੇਵਾ ਉਪਰੰਤ, ਬਤੌਰ ਐਸ ਐਚ ਓ ਮੁਕੇਰੀਆਂ , ਸਰਕਾਰੀ ਸੇਵਾ ਤੋਂ ਕੱਲ੍ਹ ਰਿਟਾਇਰ ਹੋ ਗਏ । ਓਹਨਾ ਨੂੰ ਸਰਕਾਰੀ ਸਨਮਾਨਾਂ ਨਾਲ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ , ਜਿਸ ਵਿੱਚ ਆਮ ਆਦਮੀ ਪਾਰਟੀ ਤੋਂ ਜੀ ਐਸ ਮੁਲਤਾਨੀ , ਕਾਂਗਰਸ ਪਾਰਟੀ ਤੋਂ ਮੈਡਮ ਇੰਦੂ ਬਾਲਾ ਉਚੇਚੇ ਤੌਰ ਤੇ ਸ਼ਾਮਿਲ ਸਨ । ਪੁਲਿਸ ਵਿਭਾਗ ਵੱਲੋਂ ਮੁਕੇਰੀਆਂ ਦੇ ਡੀ ਐਸ ਪੀ ਸਾਹਿਬ ਨੇ ਕਹਲੋਂ ਸਾਹਿਬ ਦੀਆਂ ਸੇਵਾਵਾਂ ਦੀ ਤਾਰੀਫ਼ ਕੀਤੀ ਇਸ ਸਮੇਂ ਹਾਜ਼ੀਪੁਰ ਦੇ ਐਸ ਐਸ ਐਚ ਓ ਤੇ ਵੱਖ ਵੱਖ ਥਾਣਿਆਂ ਦਾ ਸਟਾਫ਼ ਵੀ ਹਾਜ਼ਿਰ ਸੀ। ਸਰਦਾਰ ਬਲਜੀਤ ਸਿੰਘ ਕਾਹਲੋ ਨੂੰ ਮੁਕੇਰੀਆਂ ਤੋਂ ਇੱਕ ਖੁੱਲੀ ਜੀਪ ਵਿੱਚ ਉਹਨਾਂ ਦੇ ਜੱਦੀ ਪਿੰਡ ਮਹਿਤਪੁਰ ਪੁਲਿਸ ਵਿਭਾਗ ਵੱਲੋਂ ਢੋਲ ਦੇ ਡਗੇ ਨਾਲ ਪਿੰਡ ਲਿਆਂਦਾ ਗਿਆ । ਜਿੱਥੇ ਪਿੰਡ ਵਾਸੀਆਂ ਤੇ ਹੋਰ ਮਹਿਮਾਨਾਂ ਵੱਲੋਂ ਕਾਹਲੋਂ ਸਾਹਿਬ ਦਾ ਤੋਹਫਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ । ਸਰਦਾਰ ਬਲਜੀਤ ਸਿੰਘ ਕਾਹਲੋ ਨੇ ਸਰਕਾਰੀ ਸਕੂਲ ਮਨਸੂਰਪੁਰ ਤੋਂ ਦਸਵੀਂ , ਆਰੀਆ ਸਕੂਲ ਮੁਕੇਰੀਆਂ ਤੋਂ ਹਾਇਰ ਸੈਕੰਡਰੀ ਤੇ ਐਸ ਪੀ ਐਨ ਕਾਲਿਜ ਮੁਕੇਰੀਆਂ ਤੋਂ ਗ੍ਰੈਜੂਏਸ਼ਨ ਕਰਣ ਉਪਰੰਤ 1987 ਵਿੱਚ ਬਤੌਰ ਸਿਪਾਹੀ ਪੁਲਿਸ ਵਿਭਾਗ ਵਿੱਚ ਲੁਧਿਆਣਾ ਵਿਖੇ ਭਾਰਤੀ ਹੋਏ ਸਨ । ਆਪਣੀ ਸੇਵਾ ਦੌਰਾਨ ਉਹਨਾਂ ਨੇ ਪੰਜਾਬ ਦੇ ਵੱਖ ਵੱਖ ਥਾਣਿਆਂ ਵਿਚ ਬੜੀ ਇਮਾਨਦਾਰੀ ਨਾਲ ਸੇਵਾ ਨਿਭਾਈ । ਕੁਝ ਮਹੀਨੇ ਪਹਿਲਾਂ ਹੀ ਉਹਨਾਂ ਨੂੰ ਤਰੱਕੀ ਦੇ ਕੇ ਐਸ ਐਚ ਓ ਮੁਕੇਰੀਆਂ ਲਗਾਇਆ ਗਿਆ ਸੀ । ਕਾਹਲੋ ਸਾਹਿਬ ਦੇ ਖੁਸ਼ ਮਿਜ਼ਾਜ਼ ਤੇ ਮਿੱਠ ਬੋਲੜੇ ਸੁਭਾ ਕਰਕੇ ਮੁਕੇਰੀਆ ਸ਼ਹਿਰ ਦੇ ਵਪਾਰੀ ਵਰਗ ਕੀ ਦੁਕਾਨਦਾਰ ਹਰ ਵਰਗ ਓਹਨਾ ਦੇ ਕੰਮ ਤੋਂ ਖੁਸ਼ ਸੀ ।

Must Read

spot_img