ਮੁਕੇਰੀਆਂ 19 ਜੂਨ,
(Manjit singh) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਨੋਤਰਾ ਬਰਾਦਰੀ ਦੀ ਮੇਲ ਪਠਾਨਕੋਟ ਨਜ਼ਦੀਕ ਪਿੰਡ ਗਤੋਰਾ ਵਿੱਚ ਬੜੀ ਧੂਮਧਾਮ ਨਾਲ ਮਨਾਈ ਗਈ, ਜਿਸ ਵਿਚ ਸਭ ਤੋਂ ਪਹਿਲਾਂ ਸਵੇਰੇ ਬੂਆ ਦਾਤੀ ਦੇ ਸਥਾਨ ਦੀ ਧੂਮ ਧਮਾਕੇ ਨਾਲ ਪਾਠ ਪੂਜਾ ਕੀਤੀ ਗਈ ਉਸ ਤੋਂ ਬਾਅਦ ਆਈਆਂ ਹੋਈਆਂ ਸੰਗਤਾਂ ਨੇ ਦਰਬਾਰ ਤੇ ਹਾਜ਼ਰੀਆਂ ਲਗਾਇਆ ਅਤੇ ਆਪਣੇ ਗੁਨਾਹ ਬਖਸ਼ਾਏ ਦਰਬਾਰ ਤੇ ਖੂਬ ਰੌਣਕਾਂ ਲੱਗੀਆਂ ਥਾਂ ਥਾਂ ਤੇ ਲੋਕਾਂ ਨੇ ਛਬੀਲਾਂ ਅਤੇ ਛੋਲੇ ਭਟੂਰੇ ਦੇ ਲੰਗਰ ਲਗਾਏ ਅੱਤ ਦੀ ਗਰਮੀ ਹੋਣ ਕਰਕੇ ਵੀ ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ ਅਤੇ ਪ੍ਰਧਾਨ ਜੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਵੱਡੇ ਵਡੇਰਿਆਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ







