ਮੁਕੇਰੀਆਂ 5/8 ( ਡੀਡੀ ਨਿਊਜ਼ਪੇਪਰ ) ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦਾ ਸੂਬਾ ਕਮੇਟੀ ਦਾ ਇਜਲਾਸ ਹੋਇਆ ਜਿਸ ਵਿੱਚ ਸੱਭ ਤੋਂ ਪਹਿਲਾਂ ਵਿਛੜੇ ਮਹਿਬੂਬ ਨੇਤਾ ਠਾਕਰ ਸਿੰਘ ਪ੍ਰੇਮ ਸਾਗਰ ਸ਼ਰਮਾ,ਪੀ੍ਤਮ ਸਿੰਘ ਗੋਦਾਰਾ ਅਤੇ ਹੋਰ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਉਪਰੰਤ ਹਰਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਸਵ: ਠਾਕਰ ਸਿੰਘ ਨੇ ਉਨ੍ਹਾਂ ਨੂੰ ਭਜਨ ਸਿੰਘ ਗਿੱਲ ਨੂੰ ਕਾਰਜਕਾਰੀ ਪ੍ਰਧਾਨ ਦੀ ਜ਼ਿਮੇਵਾਰੀ ਸੌਂਪੀ ਸੀ ਇਸ ਲਈ ਉਨ੍ਹਾਂ ਦੀ ਇਛਾ ਦਾ ਸਤਿਕਾਰ ਕਰਦੇ ਹੋਏ ਭਜਨ ਸਿੰਘ ਗਿੱਲ ਨੂੰ ਹੀ ਪ੍ਧਾਨ ਦੀ ਜ਼ਿਮੇਵਾਰੀ ਸੌਂਪੀ ਜਾਵੇ ਰਣਜੀਤ ਸਿੰਘ ਮਲੋਟ ਨੇ ਇਸ ਮਤੇ ਦੀ ਤਾਈਦ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਦੀ ਜ਼ਿਮੇਵਾਰੀ ਸੌਂਪਣ ਤੇ ਉਨ੍ਹਾਂ ਹੁਣ ਤੱਕ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ ਜਿਸ ਦੀ ਸਮੁੱਚੇ ਹਾਊਸ ਨੇ ਤਾੜੀਆਂ ਦੀ ਗੂੰਜ ਵਿੱਚ ਮਤੇ ਨੂੰ ਪ੍ਰਵਾਨਗੀ ਦਿੱਤੀ। ਇਜਲਾਸ ਵਿੱਚ ਇੰਦਰਜੀਤ ਸਿੰਘ ਖੀਵਾ, ਬੂਟਾ ਸਿੰਘ ਫਾਜ਼ਿਲਕਾ,ਅਜੀਤ ਸਿੰਘ ਸੋਢੀ,ਬਿ੍ਜ ਮੋਹਨ ਸੋਨੀ, ਹਰਚੰਦ ਸਿੰਘ ਪੰਜੋਲੀ, ਸੁਖਮੰਦਰ ਸਿੰਘ ਮੋਗਾ ਨੇ ਪੈਨਸ਼ਨਰਜ਼ ਦੀਆਂ ਲਟਕਦੀਆਂ ਮੰਗਾਂ ਅਤੇ ਸਮਸਿਆਵਾਂ ਸੰਬੰਧੀ ਵਿਚਾਰ ਰੱਖੇ। ਦਰਸ਼ਨ ਸਿੰਘ ਉਟਾਲ, ਕੁਲਵੰਤ ਸਿੰਘ,ਬਖਤੌਰ ਸਿੰਘ ਨੇ ਜਥੇਬੰਦਕ ਸੰਘਰਸ਼ ਦੇ ਨਾਲ਼ ਨਾਲ਼ ਕਨੂੰਨੀ ਲੜਾਈ ਦੀ ਲੋੜ ਤੇ ਜੋਰ ਦਿੱਤਾ। ਮੁਲਾਜ਼ਮ ਕੇਂਦਰ ਦੇ ਸੰਪਾਦਕ ਬਹਾਦਰ ਸਿੰਘ ਨੇ ਸਵ: ਠਾਕਰ ਸਿੰਘ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਲਿਖੇ ਲੇਖ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਸਾਰਥਿਕਤਾ ਤੇ ਬਹੁਤ ਹੀ ਸਿਧਾਂਤਕ ਅਤੇ ਸਿਖਿਆ ਦਾਇਕ ਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਮੁਲਾਜ਼ਮ ਕੇਂਦਰ ਵਿੱਚ ਛਾਪਿਆ ਜਾਂਦਾ ਰਿਹਾ ਸੀ ਜੋ ਆਉਣ ਵਾਲੇ ਸਮੇਂ ਵਿੱਚ ਵੀ ਪੈਨਸ਼ਨਰਾਂ ਨੂੰ ਸੰਘਰਸ਼ ਸ਼ੀਲ ਅਤੇ ਸਿਆਣਪ ਪ੍ਦਾਨ ਕਰਨਗੇ। ਸੁੱਚਾ ਸਿੰਘ ਕਪੂਰਥਲਾ, ਗੁਰਦੀਪ ਸਿੰਘ, ਸੁੱਚਾ ਸਿੰਘ ਸੁਲਤਾਨ ਪੁਰ ਲੋਧੀ,ਮਦਨ ਲਾਲ ਕੰਡਾ, ਗੁਰਮੀਤ ਸਿੰਘ ਜੈਤੋ ਅਤੇ ਸੰਤ ਸਿੰਘ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਸਮੂਹ ਹਾਜ਼ਰੀਨ ਨੇ ਪੈਨਸ਼ਨਰਜ਼ ਜੁਆਇੰਟ ਫਰੰਟ ਲਈ ਭਜਨ ਸਿੰਘ ਗਿੱਲ ਕਨਵੀਨਰ, ਸੁਰਿੰਦਰ ਰਾਮ ਕੁੱਸਾ ਅਤੇ ਹਰਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੂੰ ਫਰੰਟ ਦੇ ਬਤੌਰ ਮੈਂਬਰ ਬਣੇ ਰਹਿਣ ਤੇ ਵੀ ਸਹਿਮਤੀ ਪ੍ਰਗਟ ਕੀਤੀ। ਗੁਰਜੀਤ ਸਿੰਘ ਭਗਤਾ ਭਾਈ, ਸੁਬੇਗ ਸਿੰਘ ਸਾਬਕਾ ਖਜ਼ਾਨਾ ਅਫਸਰ,ਟਹਿਲ ਸਿੰਘ, ਜਸਵਿੰਦਰ ਸਿੰਘ ਵਾਲੀਆ,ਪੀ੍ਤਮ ਸਿੰਘ ਨਾਗਰਾ, ਸੁਰਿੰਦਰ ਕੁਮਾਰ ਜੋਸ਼ਨ ਜੁਗਿੰਦਰ ਰਾਏ,ਪੀ੍ਤਮ ਸਿੰਘ ਕੋਟਕਪੂਰਾ,ਬਾਬੂ ਰਾਮ ਟਿੰਨਾ ਨੇ ਭਜਨ ਸਿੰਘ ਗਿੱਲ ਸੂਬਾ ਪ੍ਰਧਾਨ ਦੇ ਨਾਲ ਸੁਰਿੰਦਰ ਰਾਮ ਕੁੱਸਾ ਨੂੰ ਸੂਬਾ ਜਨਰਲ ਸਕੱਤਰ ਬਣੇ ਰਹਿਣ ਤਾਈਦ ਅਤੇ ਹਮਾਇਤ ਕੀਤੀ ਸਮੂਹ ਜ਼ਿਲ੍ਹਾ ਪ੍ਰਧਾਨਾਂ ਨੇ ਹਰਭਜਨ ਸਿੰਘ ਗਿੱਲ ਦੇ ਹਾਰ ਨਾ ਕੇ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਸਮੂਹ ਹਾਜ਼ਰ ਸਾਥੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਉਹ ਇਸ ਜ਼ਿਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਜਾਰੀ ਕਰਤਾ:- ਨਰਿੰਦਰ ਸਿੰਘ ਗੋਲੀ ਪ੍ਰਧਾਨ







