ਜਲੰਧਰ 10/8,(ਡੀਡੀ ਨਿਊਜ਼ਪੇਪਰ ) ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ 15, ਕਮਿਸ਼ਨਰ ਪੁਲਿਸ ਜਲੰਧਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੜਾਈ ਝਗੜੇ ਦੀਆ ਵਾਰਦਾਤਾ ਦੀ ਰੋਕਥਾਮ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅਦਿਤਿਆ US ਏ.ਡੀ.ਸੀ.ਪੀ-2 ਜਲੰਧਰ ਤੇ ਸ੍ਰੀ ਹਰਜਿੰਦਰ ਸਿੰਘ 198.ਏ.ਸੀ.ਪੀ ਮਾਡਲ ਟਾਊਨ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਅਜਾਇਬ ਸਿੰਘ ਅਜਲਾ, ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ ਦੀ ਮਿਤੀ 10.08.2023 ਨੂੰ $1 ਬਲਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਹਾਜ਼ਰ ਥਾਣਾ ਸੀ ਕਿ ਮੁਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਦੁਪਹਿਰ ਵਕਤ ਕਰੀਬ 12.50 PM ਨਾਮਲੂਮ ਵਿਅਕਤੀਆ ਵੱਲੋ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਮਾਲ ਦੇਣ ਦੀ ਨੀਅਤ ਨਾਲ ਡਾਕਟਰ ਅੰਬੇਦਕਰ ਮੈਮੋਰੀਅਲ ਪਬਲਿਕ ਸਕੂਲ ਨਕੋਦਰ ਰੋਡ ਜਲੰਧਰ ਅੰਦਰ ਦਾਖਲ ਹੋ ਕੇ ਸਕੂਲ ਦੇ ਪ੍ਰਿੰਸੀਪਲ ਸੰਤ ਰਾਮ ਕਟਾਰੀਆ ਪੁੱਤਰ ਸ਼ਾਮਾ ਰਾਮ ਵਾਸੀ ਅੰਬੇਦਕਰ ਮੈਮੋਰੀਅਲ ਪਬਲਿਕ ਸਕੂਲ ਜਲੰਧਰ ਤੇ ਆਪਣੇ ਮਾਰੂ ਹਥਿਆਰਾ ਨਾਲ ਹਮਲਾ ਕੀਤਾ ਤੇ ਪ੍ਰਿੰਸੀਪਲ ਸੰਤ ਰਾਮ ਕਟਾਰੀਆ ਦੇ ਸਰੀਰ ਤੋਂ ਗੰਭੀਰ ਸੱਟਾਂ ਮਾਰ ਕੇ ਫਰਾਰ ਹੋ ਗਏ। ਜਿਸ ਤੇ ਮੁਕੱਦਮਾ ਨੰਬਰ 161 ਮਿਤੀ 10,08,2023 ਜੁਰਮ 307,152,34 ਭਾਦ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਜੋ ਦੌਰਾਨ ਤਫਤੀਸ਼ ਮੁਕਦਮਾ ਹਜਾ ਵਿਚ ਦੋਸ਼ੀ ਗੁਰਦੇਵ ਕੁਮਾਰ ਉਰਫ ਕਾਲਾ ਪੁੱਤਰ ਚਰਨ ਦਾਸ ਵਾਸੀ ਹਾਊਸ ਨੰਬਰ ES-332 ਗਲੀ ਨੰਬਰ 02 ਅਬਾਦਪੁਰਾ ਜਲੰਧਰ ਅਤੇ ਸੋਨੂੰ ਪੁੱਤਰ ਲੈਣ ਧਰਮਪਾਲ ਵਾਸੀ ਹਾਊਸ ਨੰਬਰ ES-803, ਗਲੀ ਨੰਬਰ 01 ਅਬਾਦਪੁਰਾ ਜਲੰਧਰ ਨੂੰ ਅੱਜ ਮਿਤੀ 10.08.2023 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਜੋ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਤੇ ਦੋਸ਼ੀਆ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਦੋਸ਼ੀ ਦਾ ਨਾਮ ਤੇ ਪਤਾ:- (1) ਗੁਰਦੇਵ ਕੁਮਾਰ ਉਰਫ ਕਾਲਾ ਪੁੱਤਰ ਚਰਨ ਦਾਸ ਵਾਸੀ ਹਾਊਸ ਨੰਬਰ ES-332 ਗਲੀ ਨੰਬਰ 02 ਅਬਾਦਪੁਰਾ ਜਲੰਧਰ ਉਮਰ ਕਰੀਬ 47 ਸਾਲ (2) ਸੋਨੂੰ ਪੁੱਤਰ ਲੇਟ ਧਰਮਪਾਲ ਵਾਸੀ ਹਾਊਸ ਨੰਬਰ E5-803, ਗਲੀ ਨੰਬਰ 01 ਅਬਾਦਪੁਰਾ ਜਲੰਧਰ | ਉਮਰ ਕਰੀਬ 45 ਸਾਲ।
ਗ੍ਰਿਫਤਾਰੀ ਮਿਤੀ,10.08.2023,ਦੋਸ਼ੀ ਸੋਨੇ ਉਕਰ ਤੇ ਪਹਿਲਾ ਦਰਜ ਮੁਕੱਦਮਾ:- ਮੁਕੱਦਮਾ ਨੰਬਰ 164 ਮਿਤੀ 13,07,2018 ਜੁਰਮ 20/22/61/85 NDPS Act 25/54/59 A-Act ਥਾਣਾ ਡਵੀਜਨ ਨੰਬਰ 5 ਕਮਿਸ਼ਨਰੇਟ ਜਲੰਧਰ।







