ਅੰਮ੍ਰਿਤਸਰ ਸਾਹਿਬ: ਡੀਡੀ ਨਿਊਜ਼ਪੇਪਰ : ਵਿਕਰਮਜੀਤ ਸਿੰਘ/ਜੀਵਨ ਸ਼ਰਮਾ ,ਬੀਤੇ ਦਿਨੀਂ ਅੰਮ੍ਰਿਤਸਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਜੀ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ।ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਬੀ.ਸੀ ਵਿੰਗ ਚਰਨਜੀਤ ਕੌਰ ਵੇਰਕਾ, ਇਸਤਰੀ ਅਕਾਲੀ ਦਲ ਮੀਤ ਪ੍ਰਧਾਨ ਪੰਜਾਬ ਬੀਬੀ ਵਜਿੰਦਰ ਕੌਰ ਵੇਰਕਾ ਅਤੇ ਬੀ.ਸੀ ਸਰਕਲ ਪ੍ਰਧਾਨ ਵੇਰਕਾ ਗੁਰਵਿੰਦਰ ਸਿੰਘ ਵਲੋ ਸਮੂਹ ਪਰਿਵਾਰ ਨੂੰ ਮਿਲ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।







