HomeBreaking NEWSਪੰਜਾਬ ਦੇ ਇਸ ਸ਼ਹਿਰ 'ਚ 21 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ,...

ਪੰਜਾਬ ਦੇ ਇਸ ਸ਼ਹਿਰ ‘ਚ 21 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਜਾਣੋ ਕਾਰਨ

Spread the News

17/ਨਵੰਬਰ ਡੀਡੀ ਨਿਊਜ਼ ਪੇਪਰ।

ਬਟਾਲਾ : ਗੁਰਦਾਸਪੁਰ ਜ਼ਿਲ੍ਹੇ ‘ਚ 21 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਗੁਰਦਾਸਪੁਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਸ਼੍ਰੀ ਅਚਲੇਸ਼ਵਰ ਧਾਮ ਦੇ ਨੌਵੀਂ ਦਸਵੀਂ ਪੁਰਬ ਦੇ ਮੌਕੇ ‘ਤੇ ਬਟਾਲਾ ਸਬ- ਡਵੀਜ਼ਨ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਬਟਾਲਾ ‘ਚ ਸਾਰੇ ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਦੱਸਿਆ ਗਿਆ ਹੈ ਕਿ 21 ਨਵੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਤਰੀਕ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਦੀਵਾਲੀ ਤੋਂ ਨੌਵੇਂ-ਦਸਵੇਂ ਦਿਨ ਭਗਵਾਨ ਸ਼ਿਵ ਜੀ ਦੇ ਸਪੁੱਤਰ ਸਵਾਮੀ ਕਾਰਤਿਕ ਜੀ ਦੀ ਤਪੋ-ਭੂਮੀ ਸ਼੍ਰੀ ਅਚਲੇਸ਼ਵਰ ਧਾਮ ‘ਚ ਸਾਲਾਨਾ ਜੋੜ ਮੇਲਾ ਹੁੰਦਾ ਹੈ। ਇਸ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਪਹੁੰਚਦੀਆਂ ਹਨ ਤੇ ਵੱਡੀ ਗਿਣਤੀ ‘ਚ ਸਾਧੂਜਨ ਸੁਆਮੀ ਕਾਰਤਿਕ ਜੀ ਦੀ ਤਪੋਭੁਮੀ ਨੂੰ ਨਤਮਸਤਕ ਹੁੰਦੇ ਹਨ।

Must Read

spot_img