19/ਨਵੰਬਰ , ਡੀਡੀ ਨਿਊਜ਼ਪੇਪਰ
ਅੰਮ੍ਰਿਤਸਰ (ਸੁਖਬੀਰ ਸਿੰਘ) ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਨੌਨਿਹਾਲ ਸਿੰਘ, ਆਈ.ਪੀ.ਐਸ, ਦੀਆ ਹਦਾਇਤਾ ਪਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਨਜਾਇਜ ਹਥਿਆਰਾ/ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ੍ਰੀ ਅਭੀਮੰਨਿਊ ਰਾਣਾ IPS, ADCP/City-3, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਅਮੋਲਕਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ-1 ਦੀ ਨਿਗਰਾਨੀ ਹੇਠ ਏ.ਐਸ.ਆਈ ਸ਼ਮਸ਼ੇਰ ਸਿੰਘ, ਸੀ.ਆਈ.ਏ ਸਟਾਫ-1 ਸਮੇਤ ਪੁਲਿਸ ਪਾਰਟੀ ਵੱਲੋਂ ਸੂਚਨਾਂ ਦੇ ਅਧਾਰ ਤੇ ਸੂਰਜ ਸਿੰਘ ਉਰਫ ਛੋਟਾ ਕਾਹਲਵਾਂ ਪੁੱਤਰ ਸੁੱਖਾ ਸਿੰਘ ਵਾਸੀ ਗਲੀ ਨੰ 1, ਨਿਊ ਅਜਾਦ ਨਗਰ, ਸੁਲਤਾਨਵਿੰਡ ਅੰਮ੍ਰਿਤਸਰ ਪਾਸੋ 1 ਨਜਾਇਜ ਪਿਸਟਲ 32 ਬੋਰ ਸਮੇਤ 2 ਰੌਦ 32 ਬੋਰ ਅਤੇ 1 ਦੇਸੀ ਕੱਟਾ 12 ਬੋਰ ਸਮੇਤ 1 ਰੌਦ ਬਰਾਮਦ ਹੋਣ ਤੇ ਦੋਸ਼ੀ ਸੂਰਜ ਸਿੰਘ ਨੂੰ ਗ੍ਰਿਫਤਾਰ ਕਰਕੇ ਮੁਕੱਦਮਾਂ , ਥਾਣਾ ਬੀ ਡਵਿਜਨ, ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਸੂਰਜ ਸਿੰਘ ੳਕਤ ਦੀ ਪੁੱਛਗਿੱਛ ਅਤੇ ਇੰਕਸ਼ਾਫ ਮੁਤਾਬਕ 2 ਹੋਰ ਨਜਾਇਜ ਪਿਸਟਲ 32 ਬੋਰ ਬਰਾਮਦ ਹੋਏ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬੈਕਵਰਡ/ਫਾਰਵਰਡ ਵਿਅਕਤੀਆਂ ਬਾਰੇ ਬਰੀਕੀ ਨਾਲ ਪੁਛਗਿਛ ਕੀਤੀ ਜਾਵੇਗੀ।







