HomeBreaking NEWSਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਪਿੰਡ ਅਠੌਲਾ ਵਿਖੇ ਗੋਲੀ ਬਾਰੀ ਕਰਨ...

ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਪਿੰਡ ਅਠੌਲਾ ਵਿਖੇ ਗੋਲੀ ਬਾਰੀ ਕਰਨ ਵਾਲੇ ਮਾਸਟਰ ਮਾਈਂਡ ਲਵਪ੍ਰੀਤ ਸਿੰਘ ਸਮੇਤ .32 ਬੋਰ ਪਿਸਟਲ 02 ਜਿੰਦਾ ਰੌਦ ਅਤੇ ਗੱਡੀਆਂ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ। 

Spread the News

ਡੀਡੀ ਨਿਊਜ਼ਪੇਪਰ, 1/ਦਸੰਬਰ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਅਤੇ ਗੈਂਗਸਟਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ੍ਰੀ ਸੁਰਿੰਦਰ ਪਾਲ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਟੀਮ ਅਤੇ ਮੁੱਖ ਅਫਸਰ ਥਾਣਾ ਲਾਂਬੜਾ ਦੀ ਟੀਮ ਵਲੋਂ ਮਿਤੀ 22-10-2023 ਨੂੰ ਪਿੰਡ ਅਠੋਲਾ ਵਿਖੇ ਇੱਕ ਵਿਅਕਤੀ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਗੋਲੀਆਂ ਮਾਰਨ ਦੀ ਵਾਰਦਾਤ ਨੂੰ ਅੰਨਜਾਮ ਦੇਣ ਵਾਲੇ ਮਾਸਟਰ ਮਾਈਂਡ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਸ਼ਾਹਬਾਦ ਥਾਣਾ ਰੰਗੜ ਨੰਗਲ ਜਿਲ੍ਹਾ ਗੁਰਦਾਸਪੁਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਵਾਰਦਾਤਾਂ ਵਿੱਚ ਵਰਤੀਆ 02 ਗੱਡੀਆਂ ਅਤੇ ਇੱਕ .32 ਬੋਰ ਪਿਸਟਲ ਸਮੇਤ 02 ਰੋਂਦ ਜਿੰਦਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 22-10-2023 ਨੂੰ ਪਿੰਡ ਅਠਲਾ ਵਿਖੇ ਗੁਰਮੇਜ ਸਿੰਘ ਉਰਫ ਗੋਸ਼ਾ ਨਾਮ ਦੇ ਵਿਅਕਤੀ ਨੂੰ ਦਿਨ ਦਿਹਾੜੇ 02 ਮੋਟਰਸਾਈਕਲ ਸਵਾਰ ਸ਼ੁਟਰਾਂ ਵੱਲੋ ਜਾਨੋ ਮਾਰਨ ਦੀ ਨੀਅਤ ਨਾਲ ਗੋਲੀਆਂ ਮਾਰੀਆਂ ਗਈਆਂ ਸੀ ਜਿਸ ਸਬੰਧੀ ਥਾਣਾ ਲਾਂਬੜਾ ਵਿਖੇ ਮੁੱਕਦਮਾ ਨੰਬਰ 92 भिडी 23-10-2023 तुवभ 307,128,34 IPC, 25,27-54-59 Arms Act उचिड रउन वनिमटर बीडा। ਗਿਆ ਸੀ। ਜੋ ਇਸ ਮੁੱਕਦਮਾ ਵਿੱਚ 05 ਵਿਅਕਤੀਆ ਨੂੰ ਸਮੇਤ ਸ਼ੂਟਰਾਂ ਦੇ ਗ੍ਰਿਫਤਾਰ ਕਰਕੇ ਇਹਨਾ ਦੇ ਕਥਾ ਵਿੱਚ ਇੱਕ ਗਲੋਕ ਪਿਸਟਲ 9 MM Made in Austria ਸਮੇਤ 02 ਰੋਂਦ ਜਿੰਦਾ, 01 ਪਿਸਟਲ .30 ਬੋਰ ਸਮੇਤ 02 ਰੋਂਦ ਅਤੇ 01 ਪਿਸਟਲ .32 ਬੋਰ ਸਮੇਤ 02 ਰੋਂਦ ਜਿੰਦਾ ਅਤੇ 01 ਥਾਰ ਗੱਡੀ ਨੰਬਰ PB-18-C-0007 ਬ੍ਰਾਮਦ ਕੀਤੇ ਗਏ ਸਨ। ਦੋਰਾਨੇ ਪੁੱਛ ਗਿੱਛ ਇਹਨਾ ਵਿਅਕਤੀਆ ਅਤੇ ਸ਼ੂਟਰਾਂ ਨੇ ਦੱਸਿਆ ਕਿ ਉਹ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼ਾਹਬਾਦ ਥਾਣਾ ਰੰਗੜ ਨੰਗਲ ਜਿਲ੍ਹਾ ਗੁਰਦਾਸਪੁਰ ਦੇ ਨਾਲ ਪਿੰਡ ਅਠੌਲਾ 02 ਵਾਰ ਵਾਰਦਾਤ ਕਰਨ ਗਏ ਸੀ। ਲਵਪ੍ਰੀਤ ਉਰਫ ਲਵ ਜੋ ਅਮਰੀਕਾ ਵਿੱਚ ਬੈਠੇ ਲਖਵੀਰ ਸਿੰਘ ਉਰਫ ਲੰਡਾ ਹਰੀਕੇ, ਹੁਸਨਦੀਪ ਸਿੰਘ ਉਰਫ ਹੁਸਨ ਅਤੇ ਪਵਿੱਤਰ ਸਿੰਘ ਉਰਫ ਪਵਿਤਰ ਚੌੜਾ ਦੇ ਸੰਪਰਕ ਵਿੱਚ ਸੀ। ਜੋ ਲਵਪ੍ਰੀਤ ਉਕਤ ਨੂੰ ਅਮਰੀਕਾ ਵਿੱਚੋ ਨਿਰਦੇਸ਼ ਦਿੰਦੇ ਸੀ ਅਤੇ ਇੰਡਿਆ ਵਿੱਚ ਲਵਪ੍ਰੀਤ ਸੂਟਰਾਂ ਨੂੰ ਨਿਰਦੇਸ਼ ਦਿੰਦਾ ਸੀ। ਜੋ ਲਵਪ੍ਰੀਤ ਉਰਫ ਲਵ ਉਕਤ ਵਿਦੇਸ਼ ਦੋਹਾ-ਕਤਰ ਭੱਜਣ ਦੀ ਫਿਰਾਕ ਵਿੱਚ ਸੀ ਜਿਸ ਨੂੰ ਦਿੱਲੀ ਏਅਰਪੋਰਟ ਤੋ ਮਿਤੀ 26.11.2023 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਦਾ 04 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਉਰਫ ਲਵ ਅਤੇ ਉਸ ਦੇ ਸਾਥੀ ਲਖਵੀਰ ਸਿੰਘ ਉਰਫ ਲੰਡਾ ਹਰੀਕੇ, ਹੁਸਨਦੀਪ ਸਿੰਘ ਉਰਫ ਹੁਸਨ ਅਤੇ ਪਵਿੱਤਰ ਸਿੰਘ ਉਰਫ ਪਵਿਤਰ ਚੌੜਾ ਦੇ ਕਹਿਣ ਤੇ ਕਸਬਾ ਢਿਲਵਾ ਜਿਲ੍ਹਾ ਕਪੂਰਥਲਾ ਵਿਖੇ ਗੁਰਵਿੰਦਰ ਸਿੰਘ ਉਰਫ ਗਿੰਦਰ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਮੰਡੇਰ ਥਾਣਾ ਢਿਲਵਾ ਜਿਲ੍ਹਾ ਕਪੂਰਥਲਾ ਦੇ ਗੋਲੀਆ ਮਾਰਨ ਲਈ ਸਵਿਫਟ ਗੱਡੀ ਨੰਬਰੀ CH04-K-7350 ਤੇ ਗਏ ਸੀ। ਜੋ ਇਹਨਾਂ ਦਾ ਪਿਸਟਲ ਮੌਕਾ ਪਰ ਨਹੀ ਚੱਲਿਆ ਜਿਸ ਕਰਕੇ ਗੁਰਵਿੰਦਰ ਸਿੰਘ ਉਰਫ ਗਿੰਦਰ ਦੀ ਜਾਨ ਬੱਚ ਗਿਆ। ਇਸ ਤੋ ਇਲਾਵਾ ਉਕਤ ਗੈਂਗਸਟਰਾ ਨੇ ਲਵਪ੍ਰੀਤ ਸਿੰਘ ਨੂੰ ਗੁਰਮੇਜ ਸਿੰਘ ਉਰਫ ਗੋਸ਼ਾ ਵਾਸੀ ਪਿੰਡ ਅਠੌਲਾ ਦੀ ਫੋਟੋ, ਘਰ ਦੀ ਲੋਕੇਸ਼ਨ ਅਤੇ ਵੀਡੀਆ ਭੇਜੀ ਸੀ ਜਿਸ ਤੇ ਇਹ ਸਾਰੇ ਸ਼ੁਟਰ ਕਰੂਜ ਗੱਡੀ ਨੰਬਰੀ PB-06-AB-3264 ਵਿੱਚ ਸਵਾਰ ਹੋ ਕੇ ਗੁਰਮੇਜ ਸਿੰਘ ਉਰਫ ਗੋਸ਼ੇ ਨੂੰ ਗੋਲੀਆਂ ਮਾਰਨ ਗਏ ਸੀ ਪਰ ਉਸ ਦਿਨ ਗੋਸ਼ਾ ਘਰ ਨਹੀ ਮਿਲਿਆ। ਇਹ ਸ਼ੂਟਰ ਸਵਿਫਟ ਅਤੇ ਕਰੂਜ ਗੱਡੀ ਪਰ ਜਾਅਲੀ ਨੰਬਰ ਲਗਾ ਕੇ ਵਾਰਦਾਤ ਕਰਨ ਲਈ ਵਰਤਦੇ ਸੀ ਇਸ ਦੀ ਨਿਸ਼ਾਨ-ਦੇਹੀ ਤੇ ਵਾਰਦਾਤ ਵਿੱਚ ਵਰਤੀਆਂ ਦੋਨੋ ਗੱਡੀਆਂ ਬ੍ਰਾਮਦ ਕਰ ਲਈਆਂ ਹਨ ਅਤੇ .32 ਬੋਰ ਦਾ ਪਿਸਟਲ ਸਮੇਤ 02 ਰੋਂਦ ਜਿੰਦਾ ਵੀ ਇਸ ਨੇ ਨਿਸ਼ਾਨ ਦੇਹੀ ਤੇ ਬ੍ਰਾਮਦ ਕਰਵਾ ਦਿੱਤਾ ਹੈ। ਇਸ ਨੂੰ ਅੱਜ ਪੇਸ਼ ਅਦਾਲਤ ਕਰਕੇ ਹੋਰ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵਾਰਦਾਤਾਂ ਬਾਰੇ ਪੁੱਛ-ਗਿੱਛ ਕੀਤੀ ਜਾਵੇਗੀ। ਜਿਸ ਸਬੰਧੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਲਵਪ੍ਰੀਤ ਸਿੰਘ ਦੀ ਨਿਸ਼ਾਨਦੇਹੀ ਤੇ ਕੀਤੀ ਗਈ ਬ੍ਰਾਮਦਗੀ:-

1. रत्न गॅडी घी PB-06-AB-3264

2. महिदट गेंडी संघठी CH-04-K-7350

3. .32 ਬੋਰ ਪਿਸਟਲ ਸਮੇਤ ਮੈਗਜ਼ੀਨ

4. 02 ਰੋਂਦ ਜਿੰਦਾ .32 ਬੋਰ

Must Read

spot_img