HomeAmritsar City7 ਦਿਨਾਂ ਦੇ ਅੰਦਰ ਅੰਦਰ ਅਸਲਾ ਧਾਰਕ ਅਸਲਾ ਸਬੰਧਿਤ ਥਾਣੇ ਵਿੱਚ ਜਮ੍ਹਾਂ...

7 ਦਿਨਾਂ ਦੇ ਅੰਦਰ ਅੰਦਰ ਅਸਲਾ ਧਾਰਕ ਅਸਲਾ ਸਬੰਧਿਤ ਥਾਣੇ ਵਿੱਚ ਜਮ੍ਹਾਂ ਕਰਵਾਉਣ

Spread the News

22/ਮਾਰਚ ਡੀਡੀ ਨਿਊਜ਼ਪੇਪਰ ।

ਰਈਆ(ਜੀਵਨ ਸਰਮਾਂ ,ਵਿਕਰਮਜੀਤ ਸਿੰਘ ) ਚੋਣ ਜਾਬਤਾ ਲੱਗਦੇ ਹੀ ਅੰਮ੍ਰਿਤਸਰ ਦਿਹਾਤੀ ਦੀ ਪੁਲੀਸ ਵਲੋਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾ ਰਿਹਾ ਹੈ.ਅੱਜ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਦੇ ਮਕਸਦ ਨਾਲ ਡੀ. ਐੱਸ.ਪੀ ਬਾਬਾ ਬਕਾਲਾ ਸ.ਸੁਵਿੰਦਰਪਾਲ ਸਿੰਘ ਵੱਲੋ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਮਾਣਯੋਗ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਤੇ ਅਸੀ ਮੀਡੀਆ ਦੇ ਰਾਹੀਂ ਅਸਲਾ ਧਾਰਕਾਂ ਨੂੰ ਨਿੱਮਰਤਾ ਸਹਿਤ ਅਪੀਲ ਕਰ ਰਹੇ ਹਾਂ ਕਿ ਓਹ ਆਪਣਾ ਅਸਲਾ ਇਕ ਹਫਤੇ ਦੇ ਅੰਦਰ ਅੰਦਰ ਆਪਣੇ ਸੰਬੰਧਿਤ ਥਾਣੇ ਵਿੱਚ ਜਮ੍ਹਾਂ ਕਰਵਾਉਣ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਬਣਦੀ ਕਰਵਾਈ ਕੀਤੀ ਜਾਵੇਗੀ. ਸ.ਸੁਵਿੰਦਰਪਾਲ ਸਿੰਘ ਹੋਰਾਂ ਨੇ ਆਮ ਜਨਤਾ ਨੂੰ ਵੀ ਕਾਨੂੰਨ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਪੁਲੀਸ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਹਾਜਰ ਹੈ.ਹਰ ਕੋਈ ਆਮ ਖ਼ਾਸ ਇਨਸਾਨ ਕੋਈ ਵੀ ਮੁਸ਼ਕਿਲ ਆਉਣ ਤੇ ਬਿਨਾਂ ਝਿਝਕ ਦੇ ਮੈਨੂੰ ਮੇਰੇ ਦਫਤਰ ਆ ਕੇ ਕਦੇ ਵੀ ਮਿਲ ਸਕਦਾ ਹੈ

Must Read

spot_img