30/ਡੀਡੀ ਨਿਊਜ਼ਪੇਪਰ।ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ (ਏਟਕ) ਸੂਬਾਈ ਮੀਟਿੰਗ ਕਾਮਰੇਡ ਗੁਰਜੀਤ ਸਿੰਘ ਬਟਾਲਾ ਦੀ ਪ੍ਰਧਾਨਗੀ ਹੇਠ ਕਾਮਰੇਡ ਜਸਵੰਤ ਸਿੰਘ ਸਮਰਾ ਹਾਲ ਜਲੰਧਰ ਵਿੱਚ ਹੋਈ, ਮੀਟਿੰਗ ਬਾਰੇ ਜਥੇਬੰਦੀ ਦੇ ਸਰਪ੍ਰਸਤ ਕਾਮਰੇਡ ਗੁਰਦੀਪ ਸਿੰਘ ਮੋਤੀ, ਜਗਦੀਸ਼ ਸਿੰਘ ਚਾਹਲ, ਅਵਤਾਰ ਸਿੰਘ ਤਾਰੀ ਅਤੇ ਗੁਰਜੰਟ ਸਿੰਘ ਕੋਕਰੀ ਨੇ ਸਾਂਝੇ ਤੌਰ ਤੇ ਦੱਸਿਆ ਕੇ ਪੰਜਾਬ ਰੋਡਵੇਜ਼ ਜੋ ਕਦੇ ਤਰੱਕੀ ਦੇ ਰਾਹ ਉਪਰ ਸੀ, ਜਿਸਨੇ ਆਮ ਪਰਿਵਾਰਾਂ ਦੇ ਲੋਕਾਂ ਨੂੰ ਰੋਜ਼ਗਾਰ ਵੀ ਦਿੱਤਾ, ਸੂਬੇ ਦੇ ਬਣਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਵੀ ਪਾਇਆ ਅਤੇ ਸੂਬੇ ਦੇ ਲੋਕਾਂ ਨੂੰ ਸਫ਼ਰ ਸਹੂਲਤਾਂ ਵੀ ਮੁੱਹਈਆ ਕਰਵਾਈਆਂ ਪਰ ਵੋਟਾਂ ਦੀ ਰਾਜਨੀਤੀ ਤਹਿਤ ਮੁਫ਼ਤ ਸਫ਼ਰ ਸਹੂਲਤਾਂ ਅਤੇ ਮਾੜੇ ਪ੍ਰਬੰਧਾਂ ਦੇ ਸਦਕਾ ਸਮਾਜ ਵਿਚ ਇਸਦੀ ਬਦਨਾਮੀ ਹੋਈ ਪਰ ਫਿਰ ਵੀ ਚੰਗੇ ਮਾੜੇ ਹਲਤਾਂਦੇ ਬਾਵਜੂਦ ਇਹ ਪਬਲਿਕ ਅਦਾਰਾ ਚਲਦਾ ਰਿਹਾ। ਪਰ ਅੱਜ ਇਸਦੀ ਹਾਲਤ ਇਹ ਹੋ ਗਈ ਹੈ ਕਿ ਇਹ ਅਦਾਰਾ ਚੱਲਣ ਦੇ ਅਸਮਰੱਥ ਹੋਇਆ ਜਾਪਦਾ ਹੈ। ਮੁਫ਼ਤ ਸਫ਼ਰ ਸਹੂਲਤਾਂ ਦਾ ਸਰਕਾਰ ਵੱਲ ਪੈਸਾ 500 ਕਰੋੜ ਤੋਂ ਉਪਰ ਚਲਾ ਗਿਆ ਹੈ। ਮਹਿਕਮੇ ਵਿਚ ਕੰਮ ਕਰਦੇ ਮੁਲਾਜ਼ਮ ਆਪਣੀਆਂ ਪ੍ਰਮੋਸ਼ਨਾਂ ਨੂੰ ਉਡੀਕ ਦੇ ਰਿਟਾਇਰ ਹੋ ਰਹੇ ਹਨ, ਠੇਕੇ ਤੇ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਵੀ ਚੋਣ ਜੁਮਲਾ ਹੀ ਸਾਬਤ ਹੋ ਰਿਹਾ ਹੈ। ਮੌਤ ਹੋਈ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਕਰਜ਼ਾ ਮੁਕਤ ਬੱਸਾਂ ਰੋਡਵੇਜ਼ ਚ ਮਰਜ਼ ਨਹੀਂ ਕੀਤੀਆਂ ਜਾ ਰਹੀਆਂ। ਪੰਜਾਬ ਸਰਕਾਰ ਲੋਕਾਂ ਨੂੰ ਰਿਆਇਤਾਂ ਦੇਣ ਵਿਚ ਤਾਂ ਸਾਰੀਆਂ ਸਰਕਾਰਾਂ ਨਾਲੋਂ ਮੋਹਰੀ ਹੈ ਪਰ ਦੋ ਸਾਲ ਤੋਂ ਵੀ ਵੱਧ ਸਮਾਂ ਸੱਤਾ ਵਿਚ ਬੀਤ ਜਾਣ ਦੇ ਬਾਵਜੂਦ ਇਕ ਵੀ ਸਰਕਾਰੀ ਬੱਸ ਨਵੀਂ ਨਹੀਂ ਪਾਈ ਅਤੇ ਨਾ ਹੀ ਨਵੀਆਂ ਬੱਸਾਂ ਪਾਉਣ ਲਈ ਅਜੇ ਸਰਕਾਰ ਨੇ ਕੋਈ ਕਾਰਵਾਈ ਦਾ ਆਰੰਭ ਕੀਤਾ ਹੈ ਜਿਸਦਾ ਸਿੱਟਾ ਹੈ ਕਿ ਵੱਡੀ ਗਿਣਤੀ ਚ ਬੱਸਾਂ ਦੇ ਟਾਈਮ ਮਿੱਸ ਹੋਣ ਸਦਕਾ ਸਵਾਰੀਆਂ ਬੱਸ ਅੱਡਿਆਂ ਉਪਰ ਸਰਕਾਰ ਦੇ ਮੱਦੇ ਪ੍ਰਬੰਧਾਂ ਨੂੰ ਕੋਸ ਰਹੀਆਂ ਹਨ ਜਿਸਦਾ ਸਿੱਟਾ। ਸਰਕਾਰ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਚ ਭੁਗਤਣਾ ਪਵੇਗਾ। ਅੱਜ ਦੀ ਮੀਟਿੰਗ ਚ ਸਾਥੀ ਚਾਹਲ ਨੇ ਦਸਿਆ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮਾ, ਪੈਨਸ਼ਨਰਾਂ, ਠੇਕੇ ਵਾਲੇ ਅਤੇ ਸੈਂਟਰ ਸਰਕਾਰ ਦੀਆਂ ਸਕੀਮਾਂ ਅਧੀਨ ਭਰਤੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਅਪਣਾਈ ਬੇਰੁਖੀ ਤੋਂ ਅੱਕੇ ਮੁਲਾਜ਼ਮਾਂ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ 1680-22B ਦੀ ਰਹਿਨੁਮਾਈ ਹੇਠ 11 ਅਪ੍ਰੈਲ ਦਿਨ ਵੀਰਵਾਰ ਨੂੰ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਵਿਸ਼ਾਲ ਚੇਤਨਾ ਕਨਵੈਨਸ਼ਨ ਕੀਤੀ ਜਾਵੇਗੀ। ਇਸ ਕਨਵੈਨਸ਼ਨ ਚ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਅਤੇ ਪੈਨਸ਼ਨਰ ਵੱਡੀ ਗਿਣਤੀ ਚ ਸ਼ਮੂਲੀਅਤ ਕਰਨਗੇ। ਇਸ ਕਨਵੈਨਸ਼ਨ ਤੋਂ ਪੰਜਾਬ ਸਰਕਾਰ ਦੇ ਖਿਲਾਫ਼ ਲੋਕਾਂ ਦੀ ਕਚਿਹਰੀ ਵਿੱਚ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਆਮ ਲੋਕਾਂ ਖਿਲਾਫ਼ ਅਪਣਾਈਆਂ ਜਾ ਰਹੀਆਂ ਮਾੜੀਆਂ ਨੀਤੀਆਂ ਨੂੰ ਉਜਾਗਰ ਵੀ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਚ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦੇ ਪ੍ਰਧਾਨ, ਜਰਨਲ ਸਕੱਤਰ, ਸੀਨੀਅਰ ਮੀਤ ਪ੍ਰਧਾਨ, ਕੈਸ਼ੀਅਰ ਤੋਂ ਇਲਾਵਾ ਸੈਂਟਰਬਾਡੀ ਦੇ ਗੁਰਜੀਤ ਸਿੰਘ ਜਲੰਧਰ, ਬਿਕਰਮਜੀਤ ਸਿੰਘ, ਦੀਦਾਰ ਸਿੰਘ ਪੱਟੀ, ਬਚਿੱਤਰ ਸਿੰਘ ਧੋਥੜ, ਸੁਰਿੰਦਰ ਸਿੰਘ ਬਰਾੜ, ਅੰਗਰੇਜ਼ ਸਿੰਘ ਮੁਕਤਸਰ, ਕਿਰਨਦੀਪ ਸਿੰਘ ਢਿੱਲੋਂ, ਰਣਧੀਰ ਸਿੰਘ ਲੁਧਿਆਣਾ, ਗੁਰਮੀਤ ਸਿੰਘ ਚੰਡੀਗੜ, ਦਵਿੰਦਰ ਸਿੰਘ ਨਵਾਂ ਸ਼ਹਿਰ, ਇਕਬਾਲ ਸਿੰਘ ਪਠਾਨਕੋਟ, ਬਲਰਾਜ ਸਿੰਘ ਭੰਗੂ, ਹਰਿੰਦਰ ਸਿੰਘ ਚੀਮਾ, ਪਰਮਜੀਤ ਸਿੰਘ, ਜਗੀਰ ਸਿੰਘ ਬਾਜਵਾ ਅਤੇ ਹਰੀਸ਼ ਕੁਮਾਰ ਜਲੰਧਰ ਆਦਿ ਸਾਥੀ ਹਾਜਰ ਹੋਏ । ਜਗਦੀਸ਼ ਸਿੰਘ ਚਾਹਲ ਮੋਬਾਈਲ 99149 00856







