HomeBreaking NEWSBreaking News PUNJABਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਈਖੇੜਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਈਖੇੜਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।

Spread the News

1/ਮਈ ਡੀਡੀ ਨਿਊਜ਼ਪੇਪਰ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਈਖੇੜਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।
ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਈਖੇੜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਸਕੂਲ ਦੇ 112 ਵਿਦਿਆਰਥੀਆਂ ਵਿੱਚੋਂ 111 ਵਿਦਿਆਰਥੀ ਬੜੇ ਵਧੀਆ ਨੰਬਰ ਲੈ ਕੇ ਪਾਸ ਹੋਏ। ਸਾਇੰਸ ਗਰੁੱਪ ਵਿੱਚ ਪੂਜਾ ਨੇ 450/500, ਕਾਮਰਸ ਗਰੁੱਪ ਵਿੱਚ ਅਕਾਸ਼ ਦੇਵੜਾ ਨੇ 449/500, ਇੰਟਰ ਆਰਟਸ ਗਰੁੱਪ ਵਿੱਚ ਈਸ਼ਾ ਨੇ 461/500, ਵੋਕੇਸ਼ਨਲ ਗਰੁੱਪ ਵਿੱਚ ਸੁਦੇਵ ਕੁਮਾਰ ਨੇ 441/500 ਅਤੇ ਆਰਟਸ ਗਰੁੱਪ ਵਿੱਚ ਰਮਨਦੀਪ ਕੌਰ ਨੇ 447/500 ਨੰਬਰ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਸਫਲਤਾ ਤੇ ਉਹਨਾਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਪ੍ਰਿੰਸੀਪਲ ਗੁਰਦੀਪ ਕਰੀਰ ਤੇ ਦਰਸ਼ਨ ਸਿੰਘ ਤਨੇਜਾ ਲੈਕਚਰਾਰ ਫਿਜ਼ਿਕਸ ਨੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਸ੍ਰੀ ਗੁਰਦੀਪ ਕਰੀਰ ਨੇ ਇਸ ਵਧੀਆ ਨਤੀਜੇ ਲਈ ਵਿਦਿਆਰਥੀਆਂ ਅਤੇ ਮਿਹਨਤੀ ਸਟਾਫ਼ ਨੂੰ ਵੀ ਵਧਾਈ ਦਿੱਤੀ।

Must Read

spot_img