HomeGood newsबारहवीं की बोर्ड परीक्षा में डिवाईन पब्लिक स्कूल का परिणाम रहा शानदार

बारहवीं की बोर्ड परीक्षा में डिवाईन पब्लिक स्कूल का परिणाम रहा शानदार

Spread the News

फगवाड़ा 13 मई (शिव कौड़ा) सी.बी.एस.ई. 10+2 की बोर्ड परीक्षा में डिवाईन पब्लिक स्कूल का परिणाम हमेशा की तरह इस बार भी शानदार रहा। साईंस, कामर्स और आर्टस के विद्यार्थियों ने अपना श्रेष्ठ प्रदर्शन करते हुए स्कूल के गौरव को कायम रखा है। स्कूल प्रिंसीपल रेनु ठाकुर ने बताया कि साईंस ग्रुप में कर्मण्य अग्रवाल ने 92.6 प्रतिशत अंक लेकर प्रथम, अनमोल मेहता ने 90.2 प्रतिशत अंक लेकर दूसरा व कोमलप्रीत कौर सहोता ने 85 प्रतिशत अंकों के साथ तीसरा स्थान हासिल किया है। इसमें विशेष बात यह रही कि कर्मण्य अग्रवाल को रसायन शास्त्र में पूरे सौ अंक मिले हैं। उन्होंने बताया कि कामर्स की मेधावी छात्रा मनरीत कौर ने सर्वाधिक 94.2 प्रतिशत अंकों के साथ ग्रुप के अलावा स्कूल में भी प्रथम स्थान हासिल किया है। जबकि हरलीन कौर व तरनदीप कौर ने कामर्स ग्रुप में 88.6 प्रतिशत अंक लेकर संयुक्त रूप से दूसरा व हरलीन कौर अरोड़ा ने 79 प्रतिशत अंकों सहित तीसरा स्थान प्राप्त किया। इसी तरह आर्टस ग्रुप में अनिकेत कौशल ने 80 प्रतिशत अंकों के साथ प्रथम, तनीषा घारु ने 79.8 प्रतिशत अंकों के साथ दूसरा व हरनीत कौर ने 73.8 प्रतिशत अंक लेकर तीसरा स्थान प्राप्त किया। स्कूल चेयरमैन पंकज कपूर ने विद्यार्थियों के उत्कृष्ट प्रदर्शन को लेकर प्रसन्नता प्रकट की। उन्होंने सभी छात्र-छात्राओं को उज्जवल भविष्य की कामना के साथ शुभाशीष देते हुए कालेज स्तर की पढ़ाई भी पूरा मन लगा कर करते हुए जीवन में सफलता के नये आयाम स्थापित करने हेतु प्रेरित किया। प्रिंसीपल रेनु ठाकुर ने भी विद्यार्थियों का मंूह मीठा करवाया और स्कूल स्टाफ तथा बच्चों के अभिभावकों को इस सफलता की शुभकामनाएं दी।

 

————————————–

 

10+2 ਦੀ ਬੋਰਡ ਪ੍ਰੀਖਿਆ ‘ਚ ਸ਼ਾਨਦਾਰ ਰਿਹਾ ਡਿਵਾਈਨ ਪਬਲਿਕ ਸਕੂਲ ਦਾ ਨਤੀਜਾ

 

 

ਫਗਵਾੜਾ 13 ਮਈ (ਸ਼ਿਵ ਕੋੜਾ) ਸੀ.ਬੀ.ਐਸ.ਈ. 10+2 ਬੋਰਡ ਦੀ ਪ੍ਰੀਖਿਆ ਵਿੱਚ ਡਿਵਾਈਨ ਪਬਲਿਕ ਸਕੂਲ ਦਾ ਨਤੀਜਾ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ। ਸਾਇੰਸ, ਕਾਮਰਸ ਅਤੇ ਆਰਟਸ ਗਰੁੱਪ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕਰਦੇ ਹੋਏ ਸਕੂਲ ਦਾ ਮਾਣ ਬਰਕਰਾਰ ਰੱਖਿਆ ਹੈ। ਸਕੂਲ ਪ੍ਰਿੰਸੀਪਲ ਰੇਣੂ ਠਾਕੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਇੰਸ ਗਰੁੱਪ ਵਿੱਚ ਕਰਮਨਿਆ ਅਗਰਵਾਲ 92.6 ਫੀਸਦੀ ਅੰਕ ਲੈ ਕੇ ਪਹਿਲਾ, ਅਨਮੋਲ ਮਹਿਤਾ 90.2 ਫੀਸਦੀ ਅੰਕਾਂ ਨਾਲ ਦੂਸਰਾ ਅਤੇ ਕੋਮਲਪ੍ਰੀਤ ਕੌਰ ਸਹੋਤਾ ਨੇ 85 ਫੀਸਦੀ ਅੰਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਖਾਸ ਗੱਲ ਇਹ ਹੈ ਕਿ ਕਰਮਨਿਆ ਅਗਰਵਾਲ ਨੇ ਕੈਮਿਸਟਰੀ ਵਿੱਚ ਪੂਰੇ ਸੌ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਾਮਰਸ ਦੀ ਹੋਣਹਾਰ ਵਿਦਿਆਰਥਣ ਮਨਰੀਤ ਕੌਰ ਨੇ 94.2 ਫ਼ੀਸਦੀ ਅੰਕ ਲੈ ਕੇ ਨਾ ਸਿਰਫ਼ ਗਰੁੱਪ ਵਿੱਚ ਸਗੋਂ ਸਕੂਲ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਕਾਮਰਸ ਗਰੁੱਪ ਦੀ ਹਰਲੀਨ ਕੌਰ ਅਤੇ ਤਰਨਦੀਪ ਕੌਰ ਸਾਂਝੇ ਤੌਰ ’ਤੇ 88.6 ਫੀਸਦੀ ਅੰਕ ਲੈ ਕੇ ਦੂਜਾ ਤੇ ਹਰਲੀਨ ਕੌਰ ਅਰੋੜਾ ਨੇ 79 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚ ਅਨਿਕੇਤ ਕੌਸ਼ਲ 80 ਫੀਸਦੀ ਅੰਕ ਲੈ ਕੇ ਪਹਿਲੇ, ਤਨੀਸ਼ਾ ਘਾਰੂ 79.8 ਫੀਸਦੀ ਅੰਕ ਲੈ ਕੇ ਦੂਜੇ ਅਤੇ ਹਰਨੀਤ ਕੌਰ 73.8 ਫੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੇ ਹਨ। ਇਸ ਮੌਕੇ ਸਕੂਲ ਚੇਅਰਮੈਨ ਪੰਕਜ ਕਪੂਰ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਕਾਲਜ ਪੱਧਰ ਦੀ ਪੜ੍ਹਾਈ ਪੂਰੀ ਤਨਦੇਹੀ ਨਾਲ ਕਰਨ ਅਤੇ ਜ਼ਿੰਦਗੀ ਵਿੱਚ ਸਫ਼ਲਤਾ ਦੇ ਨਵੇਂ ਸਿਖਰਾਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਪਿ੍ਰੰਸੀਪਲ ਰੇਣੂ ਠਾਕੁਰ ਨੇ ਵੀ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਕੂਲ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਨੂੰ ਇਸ ਸਫ਼ਲਤਾ ਲਈ ਵਧਾਈ ਦਿੱਤੀ।

 

ਤਸਵੀਰ ਸਮੇਤ।

Must Read

spot_img