HomeBreaking NEWSਤਰਨਤਾਰਨ ਦੇ ਪਿੰਡ ਮੱਲ ਮੋਹਰੀ ਵਿਖੇ ਥਾਣੇਦਾਰ ਨੇ ਜ਼ਮੀਨ ਨੂੰ ਲੈਕੇ ਆਪਣੇ...

ਤਰਨਤਾਰਨ ਦੇ ਪਿੰਡ ਮੱਲ ਮੋਹਰੀ ਵਿਖੇ ਥਾਣੇਦਾਰ ਨੇ ਜ਼ਮੀਨ ਨੂੰ ਲੈਕੇ ਆਪਣੇ ਭਰਾ ਨੂੰ ਮਾਰੀ ਗੋਲੀ ਮੌਤ

ਤਰਨਤਾਰਨ(ਗੁਰਪ੍ਰੀਤ ਸੰਧੂ ) ਦੇ ਕੋਲ ਪਿੰਡ ਮੱਲ ਮੋਹਰੀ ਵਿਖੇ ਇਕ ਭਰਾ ਵੱਲੋਂ ਆਪਣੇ ਸਕੇ ਭਰਾ ਨੂੰ ਜ਼ਮੀਨ ਦੇ ਕਬਜ਼ੇ ਨੂੰ ਲੈ ਗੋਲ਼ੀ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਕਤਲ ਕਰਨ ਵਾਲਾ ਵਿਅਕਤੀ ਪੰਜਾਬ ਪੁਲਸ ਦਾ ਥਾਣੇਦਾਰ ਦੱਸਿਆ ਜਾ ਰਿਹਾ ਹੈ, ਜਿਸ ਨੇ ਆਪਣੇ ਨਿੱਜੀ ਹਥਿਆਰ ਰਾਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੇ ਐਸ ਐਚ ਓ ਗੁਰਚਰਨ ਸਿੰਘ ਪੁਲਸ ਪਾਰਟੀ ਦੇ ਨਾਲ ਮੌਕੇ ’ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਤਿਕ ਦੀ ਪਹਿਚਾਣ ਦਲਜੀਤ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਪਿੰਡ ਮੱਲ ਮੋਹਰੀ ਦੇ ਰੂਪ ਵਿੱਚ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਦਲਜੀਤ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਪਿੰਡ ਮੱਲ ਮੋਹਰੀ ਨਾਲ ਉਸ ਦੇ ਸਕੇ ਭਰਾ ਬਿਕਰਮਜੀਤ ਸਿੰਘ, ਜੋ ਪੰਜਾਬ ਪੁਲਿਸ ਵਿੱਚ ਏ.ਐੱਸ.ਆਈ. ਤਾਇਨਾਤ ਹੈ ਦੇ ਨਾਲ ਕਈ ਸਾਲਾਂ ਤੋਂ ਜ਼ਮੀਨ ਦਾ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਬਿਕਰਮਜੀਤ ਸਿੰਘ ਨੇ ਆਪਣੇ ਭਰਾ ਦਲਜੀਤ ਸਿੰਘ ਨੂੰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਤੇ ਘਟਨਾ ਨੂੰ ਅੰਜਾਮ ਦੇਣ ਤੋ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ ।

Must Read

spot_img